ਪੰਨਾ:ਨਵਾਂ ਮਾਸਟਰ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿਆਣਿਆਂ ਨੂੰ ਘਰਾਂ 'ਚੋਂ ਗਲੀ ਜਾਂ ਬਜ਼ਾਰ ਵਿਚ ਧੂਹ ਲਿਆਉਂਦੀ ਸੀ। ਉਹ ਉਸ ਦੇ ਜਾਦੂ ਦੇ ਡੰਡੇ ਦੀਆਂ ਬਰਕਤਾਂ ਵੇਖ ਕੇ ਪਰਚ ਜਾਂਦੇ ਸਨ, ਅਤੇ ਮਹਾਨ ਮਦਾਰੀ ਨੂੰ ਵਿਸਾਰਨ ਦੀ ਕੋਸ਼ਿਸ਼ ਕਰਦੇ ਸਨ। ਇਹ ਮਦਾਰੀ ਉਹਨਾਂ ਦੀਆਂ ਅੱਖਾਂ ਸਾਹਮਣੇ ਜ਼ਾਹਰਾ ਸੀ, ਅਤੇ ਭਾਵੇਂ ਉਹ ਫਾਨੀ ਇਨਸਾਨ ਹੀ ਸੀ, ਪਰ ਚੰਗਾ ਸੀ; ਕੁਝ ਕੁ ਉਹਨਾਂ ਜਿਹਾ, ਨਾਲੇ ਦਿਸਦਾ ਸੁਣਦਾ ਅਤੇ ਕਹਿੰਦਾ ਜੁ ਸੀ।

ਉਸ ਦੇ ਇਕੋ ਇਕ ਨਿਕੇ ਜਿਹੇ ਪੁਤਰ ਦਾ ਨਾਂ ਤਾਂ ਕੁਝ ਹੋਰ ਹੀ ਸੀ, ਅਤੇ ਸ਼ਾਇਦ ਹੈ ਵੀ ਨਹੀਂ ਹੈ, ਪਰ ਲੋਕਾਂ ਨੂੰ ਪਲ ਭਰ ਲਈ ਖੁਸ਼ ਕਰਕੇ ਉਹਨਾਂ ਪਾਸੋਂ ਪੈਸੇ ਮੰਗਣ ਵਾਸਤੇ ਉਹ ਉਸ ਨੂੰ ਜਮੂਰਾ ਆਖਦਾ ਸੀ। ਸ਼ਾਇਦ ਉਸ ਦਾ ਨਿਕੇ ਹੁੰਦਿਆਂ ਆਪਣਾ ਨਾਂ ਵੀ ਇਹੋ ਹੀ ਸੀ, ਕਿਉਂਕਿ ਉਸ ਦਾ ਬਾਪੂ ਵੀ ਮਦਾਰੀ ਹੀ ਸੀ। ਉਸ ਨੂੰ ਅਤੇ ਉਸ ਦੇ ਵਡੇਰਿਆਂ ਨੂੰ ਇਸ ਨਾਂ ਦੇ ਅਰਥ ਜਾਨਣ ਦੀ ਲੋੜ ਕਦੀ ਨਹੀਂ ਸੀ ਭਾਸੀ, ਪਰ ਉਹ ਜਾਣਦੇ ਸਨ ਇਸ ਨਾਂ ਨਾਲ ਕੁਝ ਪੈਸੇ ਮੰਗੇ ਜਾ ਸਕਦੇ ਸਨ। ਅਤੇ ਪੈਸੇ ਮੰਗਣਾ ਹੀ ਉਹਨਾਂ ਦੀ ਕਾਰ ਸੀ।

ਮਦਾਰੀ ਸ਼ਹਿਰ ਦੀਆਂ ਭੀੜੀਆਂ ਭੀੜੀਆਂ ਗਲੀਆਂ ਵਿਚ ਜਾ ਕੇ ਲੋਕਾਂ ਨੂੰ ਆਪਣੀਆਂ ਮਦਾਰੀਆਂ ਵਿਖਾਉਂਦਾ। ਉਸ ਦੀ ਬੰਸਰੀ ਅਤੇ ਡੁਗਡੁਗੀ ਦੀ ਅਵਾਜ਼ ਸੁਣ ਕੇ ਨਿਆਣੇ ਅਤੇ ਸਿਆਣੇ ਘਰਾਂ ਵਿਚੋਂ ਨਿਕਲ ਉਸ ਵਲ ਦੌੜਦੇ ਜਿਵੇਂ ਮਾਲਕਣ ਦੀ 'ਆਹ, ਆਹ' ਸੁਣ ਕੇ ਦੂਰ ਨੇੜੇ ਚੁਗਦੇ ਕੁੱਕੜ, ਕੁੱਕੜੀਆਂ ਅਤੇ ਚੂਚੇ ਦਾਣੇ ਚੁਗਣ ਵਾਸਤੇ ਉਸ ਵਲ ਦੌੜਦੇ ਹਨ। ਮਦਾਰੀ ਆਪਣੀਆਂ

੩੬.

ਹੂਰਾਂ