ਪੰਨਾ:ਨਵਾਂ ਮਾਸਟਰ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਦਾਰੀਆਂ ਵਿਖਾਉਂਦਾ। ਲੋਕ ਵੇਖਦੇ, ਅਤੇ ਸਭ ਤੋਂ ਪਿਛੋਂ ਜਮੂਰਾ ਹਥ ਜੋੜ ਕੇ ਵੇਖਣ ਵਾਲਿਆਂ ਨੂੰ ਸਲਾਮਾਂ ਕਰਦਾ, ਰਬ ਦਾ ਭੈ ਦੇ ਪੈਸਿਆਂ ਲਈ ਹਥ ਅਡਦਾ। ਕੰਮ ਕਰਨ ਤੋਂ ਮਗਰੋਂ ਵੀ ਆਪਣਾ ਹਕ ਲੈਣ ਵਾਸਤੇ ਉਹ ਰਬ ਦੀ ਗਵਾਹੀ ਜ਼ਰੂਰੀ ਸਮਝਦਾ ਸੀ। ਸ਼ਾਇਦ ਉਸ ਦਾ ਅਤੇ ਉਸਦਿਆਂ ਦਾ ਭਰੋਸਾ ਸੀ ਲੋਕਾਂ ਨੂੰ ਰਬ ਦੇ ਨਾਂ ਤੇ ਦਇਆਵਾਨ ਬਣਾਇਆ ਜਾ ਸਕਦਾ ਸੀ, ਭਾਵੇਂ ਉਹ ਆਪਣੀ ਨਿੱਤ ਵਰਤੋਂ ਵਿਚ ਬੇਲਿਹਾਜ਼, ਖੁਦ ਗਰਜ਼, ਗਰੱਸੂ ਅਤੇ ਲਾਲਚੀ ਹੀ ਸਨ ਅਤੇ ਭਾਈਚਾਰੇ ਵਿਚ ਜੰਮ ਪਲ ਕੇ ਰਹਿੰਦਿਆਂ ਹੋਇਆਂ ਵੀ ਭਾਈ-ਖੋਰ ਹੀ ਸਨ।

ਪੈਸੇ ਦੀ ਮੰਗ ਸੁਣ ਕੇ ਅਧਿਓਂ ਬਹੁਤੇ ਤਮਾਸ਼ਬੀਨ ਤਾਂ ਸਹਿਜੇ ਨਾਲ ਤੁਰ ਜਾਂਦੇ, ਜਿਵੇਂ ਵਕਤ ਦੇ ਬੜੇ ਕਦਰ ਦਾਨ ਹੁੰਦੇ ਹਨ, ਅਤੇ ਇਹੋ ਜਿਹੇ ਵਿਹਲਿਆਂ ਦੇ ਕੰਮਾਂ ਵਿਚ ਦਿਲਚਸਪੀ ਨਹੀਂ ਰਖਦੇ; ਪਰ ਉਹ ਇਸ ਵਾਸਤੇ ਲਗੀ ਭੀੜ ਵਿਚ ਵੜ ਆਏ ਸਨ ਕਿ ਆਮ-ਵਾਕਫ਼ੀ ਵਧਾਉਣੀ ਮਨੁੱਖ ਦਾ ਅਸਲਾ ਗਿਣਦੇ ਸਨ। ਪਰ ਕੁਝ ਥੋੜੇ ਜਿਹੇ ਪੈਸਾ ਪੈਸਾ, ਧੇਲਾ ਧੇਲਾ ਉਸ ਵਲ ਸੁਟ ਦਿੰਦੇ ਅਤੇ ਕਈ ਹਮਾਤੜ ਹਮਦਰਦੀ ਵਜੋਂ ਹੀ ਖੜੋਤੇ ਰਹਿੰਦੇ ਕਿਉਂਕਿ ਅੱਡਿਆਂ ਹਥਾਂ ਵਿਚ ਤਾਂਬੇ ਦਾ ਸਿੱਕਾ ਡਿਗਣ ਤੇ ਜਮੂਰਾ ਆਖਦਾ ਸੀ, 'ਦੇਣ ਵਾਲੇ ਦਾ ਵੀ ਭਲਾ, ਨਾ ਦੇਣ ਵਾਲੇ ਦਾ ਵੀ ਭਲਾ।' ਪਰ ਨਾ ਦੇਣ ਵਾਲਿਆਂ ਦੀਆਂ ਅੱਖਾਂ ਕੁਝ ਕੁਝ ਸ਼ਰਮ ਨਾਲ ਬੰਦ ਹੋ ਜਾਂਦੀਆਂ ਅਤੇ ਧੌਣਾਂ ਸ਼ਰਮ ਨਾਲ ਭਾਰੇ ਹੋਏ ਸਿਰ ਦਾ ਭਾਰ ਨਾ ਸਹਾਰਦੀਆਂ ਹੋਈਆਂ ਅਗਾਂਹ ਨੂੰ ਝੁਕ ਜਾਂਦੀਆਂ। ਉਹ ਤਾਂ ਮੁਫ਼ਤੋ ਮੁਫ਼ਤ ਤਮਾਸ਼ਾ ਵੇਖ ਕੇ ਹੀ ਧੰਨਵਾਦੀ ਸਨ, ਅਤੇ ਮੁਫ਼ਤੋ

ਨਵਾਂ ਮਾਸਟਰ

੩੭.