ਇਸ ਨੂੰ ਮੰਗਣ ਦੀ ਕੀ ਲੋੜ ਸੀ।"
ਮਦਾਰੀ ਰੁਪਏ ਬਣਾਉਂਦਾ, ਪਗ ਪਾੜ ਕੇ ਮੁੜ ਸਾਬਤ ਕਰਦਾ, ਸੂਲਾਂ ਦੇ ਗੁਛੇ ਮੂੰਹ 'ਚੋਂ ਕਢਦਾ, ਡਬੀ ਵਿਚੋਂ ਮੁੰਦਰੀ ਅਲੋਪ ਕਰ ਦਿੰਦਾ ਅਤੇ ਮਾਲਕ ਦੀ ਜੇਬ ’ਚੋਂ ਜਾ ਕਢਦਾ। ਪਰ ਉਸਦੇ ਤਮਾਸ਼ੇ ਦਾ ਸਭ ਤੋਂ ਦਿਲ ਖਿਚਵਾਂ ਹਿਸਾ ਸਭ ਤੋਂ ਅਖੀਰ ਸ਼ੁਰੂ ਹੁੰਦਾ। ਇਹ ਇਕ ਤਰ੍ਹਾਂ ਦਾ ਇਕਾਂਗੀ ਹੁੰਦਾ ਸੀ ਜਿਸ ਦਾ ਦੂਜਾ ਪਾਤਰ ਜਮੂਰਾ ਬਣਦਾ।
ਮਦਾਰੀ ਦਾ ਕੰਮ ਉਸ ਨੇ ਆਪਣੇ ਬਾਪੂ ਤੋਂ ਸਿਖਿਆ ਸੀ ਅਤੇ ਉਸਦੇ ਬਾਪੂ ਨੇ ਆਪਣੇ ਬਾਪੂ ਪਾਸੋਂ, ਇਵੇਂ ਹੀ ਉਹ ਇਹ ਕੰਮ ਆਪਣੇ ਪੁਤ ਜਮੂਰੇ ਨੂੰ ਸਿਖਾ ਰਿਹਾ ਸੀ। ਉਹ ਆਖਦਾ, "ਹੱਛਾ ਪੁਤ ਜਮੂਰਿਆ ਤੇਰਾ ਕੀ ਨਾਂ ਏ?"
"ਜਮੂਰਾ!" ਉਹ ਤਿੱਖੀ ਅਵਾਜ਼ ਵਿਚ ਆਖਦਾ।
"ਜਮੂਰਿਆ, ਭੇਡ ਵਡੀ ਕਿ ਲੇਲਾ?' ਉਹ ਪੁਛਦਾ।
'ਲੇਲਾ'। ਉਹ ਜਵਾਬ ਦਿੰਦਾ। ਜਿਵੇਂ ਉਹ ਕੋਈ ਤਜਰਬਾਕਾਰ ਜੀਵ ਗਿਆਨੀ ਹੁੰਦਾ ਹੈ, ਅਤੇ ਬਚੇ ਨੂੰ ਮਨੁਖ ਦਾ ਬਾਪ ਸਿਧ ਕਰ ਸਕਦਾ ਹੈ।
'ਗੁਰੂ ਵਡਾ ਕਿ ਚੇਲਾ?'
'ਚੇਲਾ'।
'ਪਿਉ ਵਡਾ ਕਿ ਪੁੱਤ?"
'ਪੁਤ'।
ਅਤੇ ਇਸ ਸਚਾਈ ਦੀ ਤਸਦੀਕ ਵਾਸਤੇ ਮਦਾਰੀ ਸੁਆਲ ਕਰਦਾ, 'ਤੂੰ ਵੜਾ ਕਿ ਮੈਂ?'
ਨਵਾਂ ਮਾਸਟਰ
੩੯.