ਪੰਨਾ:ਨਵਾਂ ਮਾਸਟਰ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਮੈਂ!" ਜਮੂਰਾ ਬੇ ਸੰਕਚ ਉਤਰ ਦਿੰਦਾ। ਅਤੇ ਸਾਰੇ ਤਮਾਸ਼ਬੀਨ ਖਿੜ ਖਿੜਾ ਕੇ ਹੱਸ ਪੈਂਦੇ। ਅਤੇ ਮਦਾਰੀ ਆਪਣੇ ਇਸ ਨਿਕੇ ਜਿਹੇ ਇਕਾਂਗੀ ਦਾ ਅਸਰ ਤਮਾਸ਼ਬੀਨਾਂ ਦੇ ਖਿੜ ਰਹੇ ਚਿਹਰਿਆਂ ਤੋਂ ਮਿਣਨ ਦੀ ਕੋਸ਼ਿਸ਼ ਕਰਦਾ।

'ਨਾ ਪੁਤ ਮੈਂ ਵਡਾ'। ਮਦਾਰੀ ਉਸ ਨੂੰ ਸਮਝਾਉਣ ਦਾ ਯਤਨ ਕਰਦਾ ਹੈ।

'ਨਾ ਪੁਤ ਮੈਂ ਵਡਾ।' ਅਗੋਂ ਜਮੂਰਾ ਤੋਤੇ ਵਾਂਗੂੰ ਜਵਾਬ ਦਿੰਦਾ।

'ਨਾ ਪੁਤ ਮੈਂ ਤੇਰਾ ਪਿਓ।'

'ਨਾ ਪੁੱਤ ਮੈਂ ਤੇਰਾ ਪਿਓ।' ਜਮੂਰਾ, ਸੁੱਕੀ ਹੋਈ ਰੋਟੀ ਦੇ ਟੁਕੜੇ ਨੂੰ ਆਪਣੀਆਂ ਨਿੱਕੀਆਂ ਦੁਧ ਦੀਆਂ ਦੰਦੀਆਂ ਨਾਲ ਤੋੜਦਾ ਹੋਇਆ ਅਭੋਲ ਹੀ ਆਖਦਾ।

'ਉਹ ਕਿੱਦਾਂ?"

'ਇਹ ਉਨੀ ਸੌ ਚੁਤਾਲੀ ਹੈ।' ਜਮੂਰਾ ਕਹਿੰਦਾ, ਅਤੇ ਸਾਰੇ ਲੋਕੀ ਹਸ ਪੈਂਦੇ। ਮਦਾਰੀ ਆਪਣੀ ਸਫਲਤਾ ਤੋਂ ਖੁਸ਼ ਹੋ ਕੇ ਜਮੂਰੇ ਨੂੰ ਪਿਆਰ ਨਾਲ ਤਾਅਨੇ ਜਿਹੇ ਨਾਲ, ਆਪਣੀ ਅਵਾਜ਼ ਵਿਗਾੜ ਕੇ ਅਤੇ ਕੁਝ ਕੁਝ ਮੂੰਹ ਨੂੰ ਚਿਬ ਖੜਿਬਾ ਕਰਕੇ, 'ਸ਼ਾਵਾਸ਼ੇ ਜਣੀ ਦਿਆ ਬੱਚਿਆ, ਕਹਿ ਦਿੰਦਾ।

ਜਣੀ ਦਿਆ ਬਚਿਆ ਉਹ ਆਖਦਾ ਅਤੇ ਉਸਦੇ ਸਾਮ੍ਹਣੇ ਵੀਹਾਂ ਕੁ ਸਾਲਾਂ ਦੀ ਇਕ ਮੁਟਿਆਰ ਆ ਜਾਂਦੀ। ਛੇ ਸਾਲ ਪਹਿਲਾਂ ਦਾ ਬੀਤਿਆ ਹੋਇਆ ਜ਼ਮਾਨਾ ਧੁੰਦਲੀਆਂ ਤਸਵੀਰਾਂ ਬਣ ਕੇ ਉਸ ਦੇ ਬੱਤੀਆਂ ਸਾਲਾਂ ਦੇ ਪੁਰਾਣੇ ਦਿਮਾਗ ਦੀਆਂ ਉਂਗੜ ਦੁਗੜੀਆਂ

੪o.

ਹੂਰਾਂ