ਪੰਨਾ:ਨਵਾਂ ਮਾਸਟਰ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿੰਦਾ।

'ਉਹਨਾਂ ਨੂੰ ਕੀ ਖਵਾਉਂਦਾ ਹੁੰਨਾ ਏਂ?'

'ਕਣਕ ਦੀ ਰੋਟੀ।'

'ਆਪ ਕੀ ਖਾਨਾ ਏਂ?'

'ਛਾਣ ਦੀ ਰੋਟੀ।'

'ਉਹਨਾਂ ਨੂੰ ਕਿਥੇ ਸੁਆਉਨਾ ਹੁੰਨਾ ਏਂ?'

'ਪਲੰਘ ਤੇ।' ਜਮੂਰਾ ਆਖਦਾ। ਭਾਵੇਂ ਉਸ ਨੇ ਉਸ ਦੇ ਬਾਪੂ ਨੇ ਅਤੇ ਉਸ ਦੇ ਦਾਦੇ ਨੇ ਹਾਲੀ ਪਰਾਲੀ ਤੇ ਸੌਣਾ ਹੀ ਸਿਖਿਆ ਸੀ।

'ਤੇ ਆਪ?' ਮਦਾਰੀ ਪੁਛਦਾ।

'ਤੂੜੀ ਵਿਚ।' ਹਰ ਵਾਰੀ ਜਮੂਰਾ ਇਵੇਂ ਹੀ ਆਖਦਾ।

'ਕਿਉਂ?'

"ਮੈਂ ਪਛਮੀ ਵਾ ਭਖਦਾ ਹਾਂ।' ਜਮੂਰਾ ਦਸਦਾ, ਕਿਉਂਕਿ ਉਸ ਨੂੰ ਇਹੋ ਹੀ ਸਿਖਾਇਆ ਗਿਆ ਸੀ। ਉਸ ਦੇ ਪਿਓ ਨੇ ਵੀ ਇਹੋ ਹੀ ਸਿਖਿਆ ਸੀ, ਪਰ ਪਿਓ ਅਤੇ ਪੁਤ ਨੂੰ ਇਸ ਦੇ ਅਰਥ ਨਹੀਂ ਸਨ ਆਉਂਦੇ। ਉਹ ਇੰਨਾ ਹੀ ਜਾਣਦੇ ਸਨ ਕਿ ਲੋਕ ਹਸ ਪੈਂਦੇ ਹਨ। ਉਹਨਾਂ ਦੀ ਜ਼ਿੰਦਗੀ ਦਾ ਮਨੋਰਥ ਲੋਕਾਂ ਨੂੰ ਖੁਸ਼ ਕਰਨਾ ਤੋਂ ਮੁਕਤ ਹੋਣਾ ਹੀ ਸੀ । ਪਰ ਉਹ ਆਪ ਖੁਸ਼ੀ ਤੋਂ ਵਾਂਜੇ ਹੋਏ ਸਨ। ਜਮੂਰਾ ਪੰਜ ਪੰਜ ਮੰਜ਼ਲੇ ਮਕਾਨਾਂ ਦੀਆਂ ਚੋਟੀਆਂ ਨੂੰ ਮੂੰਹ ਉਤਾਂਹ ਚੁਕੀ ਵੇਖਦਾ ਤੁਰਿਆ ਜਾ ਰਿਹਾ ਹੁੰਦਾ ਅਤੇ ਠੇਡਾ ਵਜਕੇ ਡਿਗ ਪੈਂਦਾ। ਪਰ ਮਦਾਰੀ ਇਹਨਾਂ ਮਕਾਨਾਂ ਵਲ ਨਹੀਂ ਸੀ ਵੇਖਦਾ। ਉਹ ਵੀ ਜਮੂਰੇ ਵਾਂਗੂ ਠੇਡੇ ਖਾ ਚੁਕਾ ਸੀ। ਉਹ ਆਪਣੇ

ਨਵਾਂ ਮਾਸਟਰ

੪੩.