ਪੰਨਾ:ਨਵਾਂ ਮਾਸਟਰ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰ ਕਿਸੇ ਵਿਚ ਉਸ ਨੂੰ ਸ਼ਾਨੋਂ ਹੀ ਜਾਪਦੀ ਤੇ ਹਰ ਮਰਦ ਵਿਚ ਸ਼ੇਰੂ ਨਜ਼ਰੀਂ ਆਉਂਦਾ। ਮਦਾਰੀ ਆਪਣੇ ਜਮੂਰੇ ਨੂੰ ਵੀ ਮਾਇਆਂ ਤੋਂ ਤੇ ਜ਼ਨਾਨੀਆਂ ਤੋਂ ਦੂਰ ਰਹਿਣਾ ਸਿਖਾਉਂਦਾ। ਜਮੂਰੇ ਨੂੰ ਪੈਸਾ ਫੜਾ ਕੇ ਦੂਰ ਸੁਟ ਦੇਣ ਵਾਸਤੇ ਆਖਦਾ। ਨਿੱਕੀਆਂ ਨਿੱਕੀਆਂ ਕੁੜੀਆਂ ਨਾਲ ਖੇਡਣੋਂ ਵਰਜਦਾ।

ਇਕ ਵਾਰੀ ਜਮੂਰੇ ਨੇ ਪੁਛਿਆ 'ਬਾਪੂ, ਮਾਂ ਕਿਥੇ ਏ?'

'ਕਾਕਾ ਤੇਰੀ ਮਾਂ ਕੋਈ ਨਹੀਂ ਹੈਗੀ' ਮਦਾਰੀ ਨੇ ਉੱਤਰ ਦਿੱਤਾ।

'ਕਿਉਂ? ਮੈਂ ਨਹੀਂ ਊਂ ਤੇਰੇ ਨਾਲ ਬੋਲਣਾ, ਵੇਖ ਖਾਂ ਮੱਟੀ ਦੀ, ਛਨੋਂ ਦੀ, ਭਾਨੇ ਦੀ ਤੇ ਕਰਤਾਰੇ ਦੀ ਮਾਂ ਹੈਗੀ ਏ, ਤੂੰ ਮੈਨੂੰ ਵੀ ਇਕ ਮਾਂ ਲਿਆ ਦੇ ਖਾਂ।'

'ਬੀਬੇ ਕਾਕੇ ਮਾਵਾਂ ਨੂੰ ਨਹੀਂ ਯਾਦ ਕਰਿਆ ਕਰਦੇ ਮਦਾਰੀ ਜਮੂਰੇ ਦੇ ਨਿੱਕੇ ਨਿੱਕੇ ਹੱਥ ਆਪਣੇ ਖਰਵੇ ਹੱਥਾਂ ਵਿਚ ਘੁਟਦਾ ਹੋਇਆ ਬੋਲਿਆ।

'ਹਾਂ ਤੇ ਬਾਪੂ ਤੂੰ ਕਿਉਂ ਧਰਤੀ ਮਾਤਾ, ਧਰਤੀ ਮਾਤਾ ਕਰਦਾ ਰਹਿੰਦਾ ਹੈਂ?' ਜਮੂਰੇ ਨੇ ਲਾਡ ਨਾਲ ਪੁਛਿਆ।

'ਜਾਹ ਜਾ ਕੇ ਖੇਡ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਮਦਾਰੀ ਨੇ ਗੱਲ ਟਾਲਦਿਆਂ ਹੋਇਆਂ ਕਿਹਾ।

ਇਕ ਵਾਰੀ ਇਕ ਸਾਧੂ ਨੇ ਮਦਾਰੀ ਨੂੰ ਦਸਿਆ ਸੀ ਕਿ 'ਨਿਰਵਾਨ ਹਾਸਲ ਕਰਨੇ ਕਾ ਪਹਿਲਾ ਸਾਧਨ ਔਰਤ ਸੇ ਦੂਰ ਰਹਿਨਾ ਹੈ, ਔਰ ਦੂਸਰਾ ਸਾਧਨ ਮਾਇਆ ਕੇ ਜਾਲ ਸੇ ਬਚਨਾ ਹੈ। ਮੋਹ ਮਾਇਆ ਕੇ ਜਾਲ ਕੇ ਤੋੜਨੇ ਕੇ ਲੀਏ ਮਨੁੱਖ ਕੋ

੪੬.

ਹੂਰਾਂ