ਪੰਨਾ:ਨਵਾਂ ਮਾਸਟਰ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਸ਼ਵਾਸ ਦ੍ਰਿੜ ਹੋਣਾ ਚਾਹੀਏ। ਅਪਨੇ ਚੰਚਲ ਮਨ ਕੋ ਦਬਾ ਕਰ ਰਖਣਾ ਚਾਹੀਏ। ਯਿਹ ਮਨ ਬਹੁਤ ਬਿਕਾਰੀ ਹੈ। ਥਾਏ ਥਾਏ ਪਰ ਲਾਲਚ ਮੇਂ ਆ ਕਰ ਫਿਸਲ ਜਾਤਾ ਹੈ। ਅਪਨੀ ਪਸ਼ੂ ਕਾਮਨਾਓਂ ਪਰ ਕਾਬੂ ਪਾ ਲੇਨੇ ਵਾਲਾ ਮਾਨੁੱਖ ਅਮਰ ਹੋ ਜਾਤਾ ਹੈ।'

* * * * *

ਮਦਾਰੀ ਦਿਨੋਂ ਦਿਨ ਬੁੱਢਾ ਹੋ ਰਿਹਾ ਸੀ। ਜਮੂਰਾ ਜਵਾਨੀ ਵਲ ਛੇਤੀ ਛੇਤੀ ਪੈਰ ਪੁਟ ਰਿਹਾ ਸੀ। ਮਦਾਰੀ ਨੇ ਜਮੂਰੇ ਨੂੰ ਦਸਿਆ ਸੀ ਕਿ ਔਰਤ ਤੋਂ ਬਚਣ ਦਾ ਸੌਖਾ ਢੰਗ, ਉਸ ਨੂੰ ਮਾਂ ਭੈਣ ਸਮਝਣਾ ਹੈ। ਔਰਤ ਦੇ ਪੈਰਾਂ ਵਲ ਵੇਖਣਾ ਚਾਹੀਦਾ ਹੈ ਅਤੇ ਕਦੀ ਵੀ ਉਸ ਦੀਆਂ ਅੱਖਾਂ ਵਿਕ ਤੱਕਣਾ ਨਹੀਂ ਚਾਹੀਦਾ।

ਜਮੂਰਾ ਆਪਣੇ ਬਾਪੂ ਦੀ ਸਿਖਿਆ ਤੇ ਅਮਲ ਕਰਦਾ ਰਿਹਾ। ਉਹਨਾਂ ਦੀ ਟਪਰੀ ਵਿਚ ਬੰਤੋ, ਪਾਰੋ, ਜਾਨਾਂ ਅਤੇ ਕਈ ਹੋਰ ਮੁਟਿਆਰਾਂ ਰਹਿੰਦੀਆਂ ਸਨ। ਜਮੂਰਾ ਉਹਨਾਂ ਨੂੰ ਕਿਸੇ ਇਕ ਦੇ ਚਿਹਰੇ ਤੋਂ ਵੀ ਪਛਾਣ ਕੇ ਨਹੀਂ ਸੀ ਦੱਸ ਸਕਦਾ। ਇਸ ਕੰਮ ਵਾਸਤੇ ਉਸ ਨੂੰ ਉਹਨਾ ਦੇ ਪੈਰਾਂ ਦੀ ਬਨਾਵਟ, ਤੋਰ, ਪੈਰਾਂ ਦੀਆਂ ਉਂਗਲਾਂ ਅਤੇ ਨੌਹਾਂ ਤੋਂ ਕੰਮ ਲੈਣਾ ਪੈਂਦਾ ਸੀ।

ਇਕ ਦਿਨ ਉਹ ਸ਼ਹਿਰੋਂ ਆ ਰਿਹਾ ਸੀ ਤੇ ਨਿਤ ਵਾਂਗੂੰ ਮਦਾਰੀ ਆਪਣੇ ਜਵਾਨ ਪੁਤ ਨੂੰ ਸਿਖਿਆ ਦੇ ਰਿਹਾ ਸੀ ਪੁਤ,ਇਹ ਦੁਨੀਆ ਫਾਨੀ ਹੈ। ਇਸ ਦੁਨੀਆ ਤੋਂ ਪਿਛੋਂ ਸਵਰਗ ਆਉਂਦਾ ਹੈ, ਜਿਹੜਾ ਬੰਦਾ ਇਸ ਦੁਨੀਆ ਦੇ ਐਸ਼ ਆਰਾਮ ਛਡ ਕੇ ਰਬ ਦੀ ਬੰਦਗੀ ਕਰਦਾ ਹੈ, ਉਹ ਬੰਦਾ ਹੀ ਸਵਰਗਾਂ ਵਿਚ

ਨਵਾਂ ਮਾਸਟਰ

੪੭.