ਪੰਨਾ:ਨਵਾਂ ਮਾਸਟਰ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਵੇਂ ਰੋੜਾ ਹੋਈਆਂ?' ਜਮੂਰੇ ਦੀ ਇਸ ਦਲੀਲ ਦਾ ਜਵਾਬ ਮਦਾਰੀ ਪਾਸ ਕੋਈ ਨਹੀਂ ਸੀ। ਉਸ ਨੇ ਡੁਬ ਰਹੇ ਸੂਰਜ ਵਲ ਇਕ ਸਰਸਰੀ ਨਜ਼ਰ ਨਾਲ ਵੇਖਿਆ ਤੇ ਠੰਢਾ ਸਾਹ ਭਰਿਆ।

'ਬਾਪੂ’, ਜਮੂਰਾ ਬੋਲਿਆ, ਕੱਲ ਦੋ ਬਾਬੂ ਗੱਲਾਂ ਕਰਦੇ ਜਾਂਦੇ ਸਨ ਕਿ ਹੂਰਾਂ ਹਾਰਾਂ ਕੋਈ ਨਹੀਂ ਹੁੰਦੀਆਂ। ਇਹ ਤਾਂ ਬੰਦੇ ਦੀਆਂ ਰੰਗੀਨ ਖ਼ਿਆਲੀਆਂ ਨੇ ਅਤੇ ਉਹਨਾਂ ਇਹ ਵੀ ਕਿਹਾ ਸੀ ਕਿ ਜਿਨ੍ਹਾਂ ਬੰਦਿਆਂ ਨੂੰ ਵਹੁਟੀਆਂ ਨਸੀਬ ਨਹੀਂ ਹੁੰਦਿਆਂ, ਉਹ ਬਹਿਸ਼ਤਾਂ ਵਿਚ ਮਿਲਣ ਵਾਲੀਆਂ ਫ਼ਰਜ਼ੀ ਹੂਰਾਂ ਦੇ ਤਸੱਵਰ ਵਿਚ ਹੀ ਆਪਣੇ ਦਿਲ ਦੀ ਖੁਸ਼ੀ ਪੂਰੀ ਕਰ ਲੈਂਦੇ ਹਨ।'

ਮਦਾਰੀ ਨੂੰ ਇਸ ਗੱਲ ਤੇ ਖਿਝ ਆ ਗਈ ਵਹੁਟੀਆਂ ਨਸੀਬ ਨਹੀਂ ਹੁੰਦੀਆਂ ਉਸ ਨੂੰ ਆਪਣੀ ਸ਼ਾਨੋ ਯਾਦ ਆ ਗਈ। 'ਜਮੂਰਿਆ!' ਮਦਾਰੀ ਬੋਲਿਆ, ਅਗੇ ਤੋਂ ਮੈਂ ਇਕੱਲਾ ਹੀ ਸ਼ਹਿਰ ਜਾਇਆ ਕਰਾਂਗਾ। ਤੂੰ ਦੋ ਪੱਠਾਂ ਮੁਲ ਲੈ ਲੈ ਤੇ ਬਾਹਰ ਚਰਾਂਦ ਵਿਚ ਚਾਰਦਾ ਰਿਹਾ ਕਰ।' ਮਦਾਰੀ ਨੂੰ ਡਰ ਭਾਸਣ ਲਗ ਪਿਆ ਸੀ ਕਿ ਜੇਕਰ ਜਮੂਰਾ ਨਿਤ ਬਾਬੂਆਂ ਦੀਆਂ ਚਟਪਟੀਆਂ ਗੱਲਾਂ ਸੁਣਦਾ ਰਿਹਾ ਤਾਂ ਉਹ ਜ਼ਰੂਰ ਮੁਕਤੀ ਤੋਂ ਵਾਂਝਿਆਂ ਰਹਿ ਜਾਵੇਗਾ, ਇਸ ਲਈ ਉਸ ਨੇ ਜਮੂਰੇ ਨੂੰ ਇਕ ਬੱਕਰੀ ਤੇ ਇਕ ਪੱਠ ਲੈ ਦਿਤੀ।

ਮਦਾਰੀ ਸਵੇਰੇ ਉਠ ਕੇ ਆਪਣਾ ਗੁਣਾਂ ਦਾ ਗੁਥਲਾ ਤੇ ਤਪੜੀ ਲੈ ਕੇ ਸ਼ਹਿਰ ਨੂੰ ਤੁਰ ਜਾਂਦਾ ਅਤੇ ਜਮੂਰਾ ਬਕਰੀ ਤੇ ਪੱਠ ਨੂੰ ਨਹਿਰ ਵਲ ਲੈ ਤੁਰਦਾ। ਬੱਕਰੀ ਤੇ ਪਠ ਖਤਾਨਾਂ ਵਿਚੋਂ ਹਰਾ ਹਰਾ ਘਾਹ, ਮਲ੍ਹੇ ਚੁਗਦੀਆਂ ਰਹਿੰਦੀਆਂ ਅਤੇ ਜਮੂਰਾ ਕਦੀ ਨਹਿਰ ਵਿਚ ਤਰਨ ਲੱਗ ਪੈਂਦਾ, ਕਦੇ ਕਿਸੇ ਟਾਹਲੀ ਦੀ ਛਾਵੇਂ

ਨਵਾਂ ਮਾਸਟਰ

੪੯.