ਪੰਨਾ:ਨਵਾਂ ਮਾਸਟਰ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਪਹਿਰ ਗੁਜ਼ਾਰ ਦਿੰਦਾ। ਬੱਕਰੀ ਕੁਝ ਬੁਢੀ ਹੋ ਚੁਕੀ ਸੀ ਅਤੇ ਪਠ ਹਾਲਾਂ ਦੋ ਸਾਲਾਂ ਦੀ ਹੀ ਸੀ। ਜਦੋਂ ਜਮੂਰਾ ਨਹਿਰ ਵਿਚ ਨ੍ਹਾ ਨ੍ਹਾ ਕੇ ਤੇ ਟਾਹਲੀ ਦੀ ਛਾਵੇਂ ਸੌਂ ਸੌ ਕੇ ਥੱਕ ਜਾਂਦਾ ਤਾਂ ਉਹ ਬੇਰੀਆਂ ਨਾਲੋਂ ਹਰੇ ਹਰੇ, ਲਵੇ ਲਵੇ, ਕੂਲੇ ਕੂਲੇ ਪਤੇ ਧਰੂ ਲਿਆਉਂਦਾ ਅਤੇ ਪੱਠ ਨੂੰ ਕੋਲ ਸੱਦ ਕੇ ਖਵਾਉਣ ਲਗ ਜਾਂਦਾ। ਉਸ ਨੂੰ ਪਠ ਦੀ ਕੂਲੀ ਕੂਲੀ ਥੋਥਨੀ ਤੇ ਹਥ ਫੇਰਨ ਵਿਚ ਸਵਾਦ ਜਿਹਾ ਆਉਂਦਾ ਸੀ। ਉਹ ਪੱਠ ਦੇ ਮੁਲੈਮ ਪਿੰਡੇ ਤੇ ਪਿਆਰ ਨਾਲ ਹਥ ਫੇਰਦਾ ਰਹਿੰਦਾ। ਕਦੀ ਕਦਾਈਂ ਜੇਕਰ ਬੁਢੀ ਬਕਰੀ ਪੱਠ ਅਗੇ ਪਏ ਹੋਏ ਕੂਲੇ ਕੂਲੇ ਪਤੇ ਖਾਣ ਆਉਂਦੀ ਤਾਂ ਜਮੂਰਾ ਉਸ ਨੂੰ ਆਪਣੀ ਪਤਲੀ ਜਿਹੀ ਟਾਹਲੀ ਦੀ ਛਮਕ ਨਾਲ ਡਰਾ ਕੇ ਦੂਰ ਕਰ ਦਿੰਦਾ। ਉਸ ਨੂੰ ਬੁਢੀ ਮਰੀਅਲ ਜੇਹੀ ਬਕਰੀ ਚੰਗੀ ਨਹੀਂ ਸੀ ਲਗਦੀ, ਪੱਠ ਦਾ ਨਵਾਂ ਨਵਾਂ ਲਿਸ਼ਕਵਾਂ ਪਿੰਡਾ ਬੁਢੀ ਬਕਰੀ ਦੇ ਮੁਕਾਬਲੇ ਤੇ ਕਿਤੇ ਸੋਹਣਾ ਸੀ।

ਜਮੂਰੇ ਵਲ ਵੇਖ ਕੇ ਉਨ੍ਹਾਂ ਦੀ ਟਪਰੀ ਵਿਚੋਂ ਸੰਤੂ ਨੇ ਵੀ ਦੋ ਬਕਰੀਆਂ ਲੈ ਆਂਦੀਆਂ। ਜਮੂਰਾ ਤੇ ਸੰਤੂ ਦੋਵੇਂ ਜਣੇ ਨਹਿਰ ਦੇ ਕੰਢੇ ਤੇ ਬਕਰੀਆਂ ਚਾਰਦੇ ਰਹਿੰਦੇ ਅਤੇ ਹਸ ਖੇਡ ਕੇ ਦਿਨ ਬਿਤਾ ਦਿੰਦੇ। ਇਕ ਦਿਨ ਜਮੂਰਾ ਸੰਤੂ ਨਾਲੋਂ ਪਹਿਲਾਂ ਨਹਿਰ ਤੇ ਆ ਗਿਆ। ਪਲ ਕੁ ਮਗਰੋਂ ਸੰਤੂ ਦੀਆਂ ਬਕਰੀਆਂ ਉਸ ਦੀ ਵਡੀ ਭੈਣ ਪਾਰੋ ਹਿਕੀ ਲਈ ਆ ਰਹੀ ਸੀ। ਜਮੂਰਾ ਦੂਰੋਂ ਹੀ ਉਸ ਵਲ ਬੜੇ ਗਹੁ ਨਾਲ ਵੇਖਣ ਲਗ ਪਿਆ। ਘੜੀ ਕੁ ਮਗਰੋਂ ਉਸ ਨੂੰ ਆਪਣੇ ਬਾਪੂ ਦੀ ਨਸੀਹਤਔਰਤ ਦੇ ਪੈਰਾਂ ਵਲ ਵੇਖਣਾ ਚਾਹੀਦਾ ਹੈ ਯਾਦ ਆ ਗਈ। ਉਸ ਨੇ ਮੂੰਹ ਦੂਜੇ ਪਾਸੇ

੫o.

ਹੂਰਾਂ