ਪੰਨਾ:ਨਵਾਂ ਮਾਸਟਰ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਜੇ ਦਿਨ ਫੇਰ ਪਾਰੋ ਬਕਰੀਆਂ ਲੈ ਕੇ ਆਈ। ਅਜ ਉਹ ਕੱਲ ਵਾਂਗੂੰ ਵਾਪਸ ਨਾ ਗਈ ਸਗੋਂ ਜਮੂਰੇ ਦੇ ਨਾਲ ਹੀ ਬਕਰੀਆਂ ਚਾਰਨ ਲੱਗ ਪਈ। ਪਾਰੋ ਜਮੂਰੇ ਨਾਲ ਗੱਲਾਂ ਕਰਨੀਆਂ ਚਾਹੁੰਦੀ ਸੀ ਪਰ ਜਮੂਰਾ ਉਸ ਤੋਂ ਦੂਰ ਦੂਰ ਭੱਜਦਾ ਸੀ, ਅਖ਼ੀਰ ਦੋਵੇਂ ਜਣੇ ਇਕ ਟਾਹਲੀ ਥਲੇ ਬੈਠ ਗਏ। ਪਾਰੋ ਦਾ ਮੂੰਹ ਟੱਪਰੀ ਵਲ ਸੀ। ਜਮੂਰੇ ਨੇ ਆਪਣਾ ਮੂੰਹ ਨਹਿਰ ਵਲ ਕਰ ਲਿਆ। ਇਕ ਬਕਰੀ ਚਰਦੀ ਚਰਦੀ ਦੂਰ ਨਿਕਲ ਗਈ ਸੀ। ਪਾਰੋ ਭੱਜੀ ਭੱਜੀ ਗਈ ਅਤੇ ਉਸ ਨੂੰ ਛੇਹ ਛੇਹ ਕਰ ਕੇ ਵਾਪਸ ਲਿਆਉਣ ਲੱਗੀ ਪਰ ਬਕਰੀ ਉਸ ਦੇ ਅਗੇ ਭੱਜ ਗਈ। ਬਕਰੀ ਅਗੇ ਅਗੇ ਸੀ ਤੇ ਪਾਰੋ ਪਿਛੇ ਪਿਛੇ। ਬਕਰੀ ਇਕ ਮਲ੍ਹੇ ਦੇ ਉਤੋਂ ਦੀ ਹੋ ਕੇ ਇਕ ਦਮ ਵਾਪਸ ਮੁੜੀ। ਪਾਰੋ ਮੁੜਨ ਲੱਗੀ ਤਾਂ ਉਸ ਦਾ ਪੈਰ ਆਪਣੇ ਘਗਰੇ ਵਿਚ ਅੜ ਗਿਆ ਤੇ ਉਹ ਡਿੱਗ ਪਈ। ਇਕ ਰੋੜ ਉਸ ਦੇ ਮੱਥੇ ਵਿਚ ਖੁਭ ਗਿਆ ਅਤੇ ਲਹੂ ਵਗਣ ਲਗ ਪਿਆ। ਪਾਰੋ ਹਫਦੀ ਹਫਦੀ ਆਈ ਅਤੇ ਜਮੂਰੇ ਦੇ ਸਾਂਮ੍ਹਣੇ ਇਕ ਦਮ ਥੱਕ ਟੁਟ ਕੇ ਲੇਟ ਗਈ।

ਜਮੂਰਾ ਨਿਰਵਾਰ ਦੇ ਚਾਹਵਾਨ ਮਦਾਰੀ ਦਾ ਪੁੱਤ ਡੌਰ ਭੌਰਿਆਂ ਵਾਂਗੂੰ ਪਾਰੋ ਵਲ ਵੇਖ ਰਿਹਾ ਸੀ। ਉਸ ਦੀ ਨਜ਼ਰ ਮੱਥੇ ਵਿਚੋਂ ਵਗ ਰਹੇ ਲਹੂ ਤੋਂ ਹੋ ਕੇ ਪੈਰਾਂ ਵਲ ਨੂੰ ਤੁਰਨ ਲਗੀਆਂ। ਪਾਰੋ ਜ਼ੋਰ ਦਾ ਸਾਹ ਲੈ ਰਹੀ ਸੀ। ਉਸ ਦੀ ਰੰਗ ਬਰੰਗੀ ਲਾਲ ਤੇ ਕਾਲੀ ਕੁੜੜੀ ਦੇ ਬਟਨ ਖੁਲ੍ਹ ਗਏ ਸਨ ਅਤੇ ਉਸ ਦੀ ਕਣਕ ਭਿੰਨੀ ਹਿੱਕ ਧਕ ਧਕ ਕਰ ਰਹੀ ਸੀ। ਜਮੂਰੇ ਦੀ ਨਜ਼ਰ ਅਗੇ ਧੁੰਦ ਸੀ, ਉਸ ਦਾ ਸਰੀਰ ਕੰਬ ਰਿਹਾ ਸੀ। ਉਸ ਦੇ ਦਿਮਾਗ

ਨਵਾਂ ਮਾਸਟਰ

੫੩.