ਪੰਨਾ:ਨਵਾਂ ਮਾਸਟਰ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਦਾਰੀ ਦੀ ਟਪਰੀ ਨੇ ਦੂਜੇ ਕਿਸੇ ਹੋਰ ਥਾਵੇਂ ਜਾ ਕੇ ਡੇਰਾ ਕਰਨਾ ਸੀ। ਲਾਗੇ ਤਾਗੇ ਘਾਹ ਪੱਠਾ ਮੁਕ ਚੁਕਾ ਸੀ। ਮਦਾਰੀ ਨੇ ਤੇ ਜਮੂਰੇ ਨੇ ਅਜੇ ਇਕ ਦੋ ਦਿਨ ਇਸੇ ਪਹਿਲੀ ਥਾਵੇਂ ਹੀ ਕਟਣੇ ਸਨ। ਮਦਾਰੀ ਨੂੰ ਕੁਝ ਦਿਨਾਂ ਤੋਂ ਬੁਖਾਰ ਆ ਰਿਹਾ ਸੀ। ਉਸ ਦੀ ਛਾਤੀ ਖੰਘ ਦੀ ਜ਼ਿਆਦਤੀ ਕਰ ਕੇ ਸੜਦੀ ਰਹਿੰਦੀ ਸੀ। ਉਸ ਦੀਆਂ ਅੱਖਾਂ ਕੁਝ ਕਮਜ਼ੋਰ ਹੋ ਗਈਆਂ ਸਨ। ਬਹੁਤ ਥੋੜੇ ਜਿਹੇ ਕੰਮ ਕਰਨ ਪਿਛੋਂ ਉਸ ਨੂੰ ਬਹੁਤ ਸਾਹ ਚੜ੍ਹ ਜਾਂਦਾ ਸੀ। ਕਦੀ ਕਦੀ ਉਸ ਨੂੰ ਅਜਿਹਾ ਦੌਰਾ ਪੈਂਦਾ ਕਿ ਉਹ ਘੰਟਿਆਂ ਬੱਧੀ ਬੇਸੁਰਤ ਹੋ ਜਾਂਦਾ। ਜਮੂਰਾ ਉਸਦੀ ਛਾਤੀ ਘੁਟਦਾ, ਤਲੀਆਂ ਝਸਦਾ, ਪਟ ਨੱਪਦਾ ਤੇ ਫੇਰ ਜਾ ਕੇ ਉਸ ਨੂੰ ਕੁਝ ਸੁਰਤ ਆਉਂਦੀ।

ਸ਼ਾਨੋ ਨੂੰ ਗਿਆਂ ਵੀਹ ਸਾਲ ਹੋ ਚੁਕੇ ਸਨ।

ਪਾਰੋ ਦੇ ਮੱਥੇ ਵਿਚੋਂ ਲਹੂ ਨਿਕਲੇ ਨੂੰ ਤਿੰਨਾਂ ਸਾਲਾਂ ਦਾ ਸਮਾਂ ਗੁਜ਼ਰ ਚੁਕਾ ਸੀ।

ਸਵੇਰ ਤੋਂ ਹੀ ਅਸਮਾਨ ਤੇ ਕਾਲੀਆਂ ਕਾਲੀਆਂ ਬਦਲੀਆਂ ਘਿਰ ਆਈਆਂ ਸਨ। ਠੰਢੀ ਠੰਢੀ ਹਵਾ ਦੇ ਬੁੱਲੇ ਝੋਨਿਆਂ ਦੇ ਉਤੋਂ ਦੀ ਹੋ ਕੇ ਸ਼ਹਿਰ ਦੇ ਪੰਜ ਪੰਜ ਮੰਜ਼ਲੇ ਮਕਾਨਾਂ ਦੀਆਂ ਚੋਟੀਆਂ ਨੂੰ ਚੁੰਮ ਕੇ, ਮਦਾਰੀ ਦੀ ਝੁਗੀ ਦੀਆਂ ਕਾਨੀਆਂ ਦੇ ਵਿਚੋਂ ਦੀ ਪੁਣੀਦੇ ਜਾ ਰਹੇ ਸਨ।

ਮਦਾਰੀ ਦੀ ਹਾਲਤ ਕੁਝ ਠੀਕ ਸੀ। ਇਸ ਲਈ ਜਮੂਰਾ ਬਕਰੀਆਂ ਲੈ ਕੇ ਨਹਿਰ ਵਲ ਤੁਰ ਗਿਆ। ਪਾਰੋ ਵੀ ਉਥੇ ਪੁਜੀ ਹੋਈ ਸੀ। ਦੁਪਹਿਰ ਦੇ ਵੇਲੇ ਮੀੰਹ ਪੈ ਗਿਆ। ਚਾਰੇ ਪਾਸੇ ਗਿਟੇ

ਨਵਾਂ ਮਾਸਟਰ

੫੫.