ਪੰਨਾ:ਨਵਾਂ ਮਾਸਟਰ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਮਨੋਰਥ

ਨਵਾਂ ਮਾਸਟਰ ਕਹਾਣੀ ਪੜ੍ਹ ਕੇ ਮੇਰੇ ਇਕ ਮਿੱਤਰ ਨੇ ਆਖਿਆ ਸੀ, "ਹਾਂ, ਕਮਿਊਨਿਜ਼ਮ ਦਾ ਪਰਚਾਰ ਹੀ ਤਾਂ ਹੈ।"

ਮੇਰੀਆਂ ਬਹੁਤੀਆਂ ਕਹਾਣੀਆਂ ਸਬੰਧੀ ਮੇਰੇ ਹੋਰ ਪਾਠਕਾਂ ਦੀ ਰਾਏ ਵੀ ਇਹੋ ਹੀ ਹੋ ਸਕਦੀ ਹੈ। ਜੇ ਇਕ ਨੇਕ-ਨੀਯਤ ਅਗਾਂਹ ਵਧੂ ਲੇਖਕ ਦੀ ਰਚਨਾ ਦਾ ਮਨੋਰਥ ਕਿਸੇ ਸੁਨਹਿਰੀ ਭਵਿਖਤ ਦੇ ਸੁਪਨੇ ਦੇ ਪ੍ਰਤੱਖ ਹੋਣ ਵਿਚ ਸਹਾਇਤਾ ਕਰਨਾ ਹੋਵੇ ਤਾਂ ਉਸ ਦੀ ਰਚਨਾਂ ਨੂੰ ਪਰਚਾਰ ਆਖਕੇ ਛੁਟਿਆਇਆ ਨਹੀਂ ਜਾ ਸਕਦਾ। ਕਿਸੇ ਵੀ ਸਾਹਿੱਤਕ ਰਚਨਾ ਨੂੰ ਪਰਚਾਰ ਆਖਣ ਤੋਂ ਪਹਿਲਾਂ ਸਾਹਿੱਤ ਅਤੇ ਪਰਚਾਰ ਦਾ ਸਬੰਧ ਸਮਝਣਾ ਜ਼ਰੂਰੀ ਹੈ।

ਸਾਹਿੱਤ ਕਿਸ ਵਾਸਤੇ ਹੈ? ਅਜ ਤਕ ਇਸ ਸਬੰਧੀ ਦੋ ਰਾਵਾਂ

੭.