ਪੰਨਾ:ਨਵਾਂ ਮਾਸਟਰ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਵਨ ਵਿਚ

ਕਦੀ ਕਦੀ ਜਦੋਂ ਮੈਂ ਉਦਾਸ ਹੋ ਜਾਂਦਾ ਹਾਂ ਤਾਂ ਉਸ ਵੇਲੇ ਕਿਤਾਬਾਂ ਜਾਂ ਰਸਾਲੇ ਹੀ ਮੇਰਾ ਸਾਥ ਦਿਆ ਕਰਦੇ ਹਨ।

ਰਸਾਲਿਆਂ ਜਾਂ ਕਿਤਾਬਾਂ ਤੋਂ ਸ਼ਾਂਤੀ ਹਾਸਲ ਕਰਨੀ ਬੜੀ ਅਸੰਭਵ ਹੈ। ਪਤਾ ਨਹੀਂ ਲੇਖਕ ਆਸ਼ਾਵਾਦੀ ਕਿਉਂ ਨਹੀਂ ਲਿਖਦੇ, ਉਹ ਵੀ ਆਪਣੇ ਹੀ ਰੋਣੇ ਰੋ ਰਹੇ ਹੁੰਦੇ ਹਨ। ਲਿਖਤ ਵਿਚ ਖੰਭ ਟੁਟੀਆਂ ਆਸਾਂ ਅਸਮਾਨ ਵਲ ਵੇਖ ਸਹਿਕ ਰਹੀਆਂ ਹੁੰਦੀਆਂ ਹਨ। ਲਿਖਾਰੀ ਦੀਆਂ ਆਹਾਂ, ਨਾ ਪੂਰੀਆਂ ਹੋਣ ਵਾਲੀਆਂ ਚਾਹਾਂ, ਤਰਲੇ, ਹਾਵੇ ਅਤੇ ਹੰਝੂ ਹੀ ਕਹਾਣੀ ਵਿਚ ਦਿਸ ਰਹੇ ਹੁੰਦੇ ਹਨ। ਇਸ ਹਾਲਤ ਵਿਚ ਕੋਈ ਕਦੀ ਖੁਸ਼ੀ ਨਹੀਂ ਲੱਭ ਸਕਦਾ; ਪਰ ਫੇਰ ਵੀ ਮੈਂ ਰਸਾਲੇ ਹੀ ਪੜ੍ਹਨ ਲਗ ਜਾਂਦਾ, ਜਦੋਂ ਮੇਰੀ ਤਬੀਅਤ

ਨਵਾਂ ਮਾਸਟਰ

੬੧.