ਪੰਨਾ:ਨਵਾਂ ਮਾਸਟਰ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਗਿਆ, ਮੈਂ ਉੱਚੀ ਉੱਚੀ ਹਸਣ ਲਗ ਪਿਆ ਹਸਦਿਆਂ ਹਸਦਿਆਂ ਮੈਂ ਅਗੇ ਵਾਂਗੂੰ ਜਗਿਆਸ ਨੂੰ ਸਦਿਆ ਅਤੇ ਕਿਹਾ, 'ਵੇਖ ਵਾਲਟੇਅਰ ਕੀ ਲਿਖਦਾ ਹੈ।' ਰਸਾਲਾ ਉਸ ਦੇ ਹੱਥ ਦਿਤਾ ਅਤੇ ਉਹ ਸਹਿਜੇ ਸਹਿਜੇ ਪੜ੍ਹਨ ਲਗਾ।

ਜੇ ਵਡੇ ਵਡੇ ਫਿਲਾਸਫਰ ਹੀ ਇਕ ਉੱਚੀ ਹਸਤੀ, ਰਬ ਨੂੰ ਨਹੀਂ ਮੰਨਦੇ ਤਾਂ ਦੂਜਿਆਂ ਦਾ ਕੀ ਹਾਲ ਹੋਵੇਗਾ। ਇਹ ਸਭ ਕਸੂਰ ਸਾਇੰਸ ਦਾ ਹੀ ਹੈ। ਇਨ੍ਹਾਂ ਨੇ ਥੋੜੀ ਜੇਹੀ ਖੋਜ ਕਰ ਲਈ ਤੇ ਬਸ ਰਬ ਹੀ ਬਣ ਬੈਠੇ। ਇਹ ਕਹਿੰਦੇ ਹਨ ਦੁਨੀਆਂ ਐਟਮ ਦੀ ਬਣੀ ਹੋਈ ਹੈ, ਪਰ ਇਹ ਐਟਮ ਦੇ ਬਣਾਉਣ ਵਾਲਾ ਕੌਣ ਹੈ? ਉਹ ਜ਼ਰੂਰ ਰਬ ਹੀ ਹੈ। ਹੋਰ ਚੀਜ਼ਾਂ ਤਾਂ ਭਲਾ ਬਣ ਹੀ ਗਈਆਂ ਸਹੀ, ਪਰ ਜੀਵਾਂ ਵਿਚ ਚੇਤਨ ਸ਼ਕਤੀ ਕਿਥੋਂ ਆ ਗਈ? ਸਾਇੰਸਦਾਨ ਝੂਠੇ ਹਨ ਇਹ ਕੋਰਾ ਝੂਠ ਹੈ।

ਮੈਂ ਪੜ੍ਹ ਰਿਹਾ ਸਾਂ ਕਿ ਗਲੀ ਵਿਚੋਂ ਕਿਸੇ ਮੇਰਾ ਨਾਂ ਲੈ ਕੇ ਆਵਾਜ਼ ਦਿਤੀ। ਮੈਂ ਆਵਾਜ਼ ਤੋਂ ਹੀ ਅਨੁਮਾਨ ਲਾ ਲਿਆ ਕਿ ਜਗਿਆਸ ਦਾ ਮਾਸਟਰ ਉਸ ਨੂੰ ਪੜ੍ਹਾਉਣ ਆਇਆ ਹੈ। ਮੈਂ ਜਗਿਆਸ ਨੂੰ ਆਵਾਜ਼ ਦਿਤੀ, ਪਰ ਉਹ ਬਾਹਰ ਖੇਡਣ ਗਿਆ ਹੋਇਆ ਸੀ। ਮੈਨੂੰ ਗੁੱਸਾ ਆ ਗਿਆ। ਕਈ ਵਾਰੀ ਮੈਂ ਕਹਿ ਚੁਕਾ ਹਾਂ ਕਿ ਜਦੋਂ ਮਾਸਟਰ ਨੇ ਆਉਣਾ ਹੋਵੇ ਤਾਂ ਬਾਹਰ ਨਾ ਜਾਇਆ ਕਰ ਪਰ ਪਤਾ ਨਹੀਂ ਇਸ ਨੂੰ ਕਿਉਂ ਨਹੀਂ ਸਮਝ ਆਉਂਦੀ। ਹਛਾ ਆ ਲਵੇ ਮੈਂ ਇਸ ਵਾਰੀ ਜ਼ਰੂਰੀ ਕੁਟਾਂਗਾ। ਮੈਂ ਦਿਲ ਵਿਚ ਖਿਝਦਾ ਹੋਇਆ ਉਠਿਆ ਅਤੇ ਮੇਜ਼ ਤੋਂ ਮਿੱਟੀ ਝਾੜ ਕੇ ਉਤੇ ਮੈਲਾ ਜਿਹਾ ਮੇਜ਼ ਪੋਸ਼ ਵਿਛਾਇਆ। ਮੇਜ਼ ਪੋਸ਼ ਤੇ ਥਾਂ ਥਾਂ ਸਿਆਹੀ ਦੇ

ਨਵਾਂ ਮਾਸਟਰ

੬੩.