ਪੰਨਾ:ਨਵਾਂ ਮਾਸਟਰ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾਗ਼ ਲਗੇ ਹੋਏ ਸਨ। ਇਕ ਨੁਕਰੋਂ ਪਾਟਾ ਹੋਇਆ ਸੀ। ਦੋ ਕੁਰਸੀਆਂ ਵੀ ਮੇਜ਼ ਕੋਲ ਰਖ ਦਿਤੀਆਂ ਅਤੇ ਬਾਰੀ ਵਿਚੋਂ ਥਲੇ ਨੂੰ ਝਾਕਿਆ, ਮਾਸਟਰ ਨੂੰ ਉਪਰ ਆ ਜਾਣ ਵਾਸਤੇ ਕਿਹਾ।

ਉਹ ਉਪਰ ਆ ਗਿਆ ਅਤੇ ਇਕ ਕੁਰਸੀ ਤੇ ਬੈਠ ਗਿਆ। ਮੈਂ ਪੁਛਿਆ 'ਜਗਿਆਸ ਕਿਹੋ ਜਿਹਾ ਪੜ੍ਹਦਾ ਹੈ?'

'ਬਹੁਤ ਅੱਛਾ ਹੈ।'

'ਪਾਸ ਹੋ ਜਾਏਗਾ?'

'ਹਾਂ! ਬੜੀ ਚੰਗੀ ਤਰ੍ਹਾਂ, ਲਾਇਕ ਲੜਕਾ ਹੈ।'

ਇਹ ਸੁਣ ਕੇ ਮੇਰਾ ਗੁਸਾ ਘਟ ਗਿਆ, ਬੱਚਾ ਜੁ ਹੋਇਆ ਬੱਚਿਆਂ ਨੂੰ ਖੇਡ ਹੀ ਪਿਆਰੀ ਹੁੰਦੀ ਹੈ। ਵੱਡਾ ਹੋ ਕੇ ਆਪੇ ਸਮਝ ਜਾਏਗਾ।

ਏਨੇ ਨੂੰ ਜਗਿਆਸ ਆ ਗਿਆ ਅਤੇ ਮਾਸਟਰ ਨੇ ਉਸ ਨੂੰ ਸਵਾਲ ਲਿਖਾਇਆ, 'ਏਕ ਲਾਖ ਪਚਾਨਵੇਂ ਹਜ਼ਾਰ ਨੌਂ ਸੌ ਪਾਂਚ ਰੁਪਏ, ਦੋ ਆਨੇ ਆਠ ਪਾਈ ਕਾ ਸੂਦ ਸਵਾ ਦੋ ਸਾਲ ਕਾ, ਸਾੜ੍ਹੇ ਤੀਨ ਰੁਪਏ ਫੀ ਸਦੀ ਫੀ ਸਾਲ ਕੇ ਹਿਸਾਬ ਸੇ ਦਰਿਆਫਤ ਕਰੋ।'

ਮੈਂ ਐਨੀ ਰਕਮ ਸੁਣ ਕੇ ਡਰ ਗਿਆ। ਕੀ ਏਡੀਆਂ ਵੱਡੀਆਂ ਰਕਮਾਂ ਕਦੇ ਕਿਸੇ ਪਾਸ ਹੁੰਦੀਆਂ ਨੇ ਵੀ ਕਿ ਜਗਿਆਸ ਵਰਗਿਆਂ ਮੁੰਡਿਆਂ ਨੂੰ ਝੁਠਾਣ ਵਾਸਤੇ ਲਿਖੀਆਂ ਜਾਂਦੀਆਂ ਹਨ? ਜੇ ਕਿਤੇ ਮੇਰੇ ਪਾਸ ਏਨੀ ਵੱਡੀ ਰਕਮ ਹੋਵੇ! ਉਹ ਦੋ ਆਨੇ ਅਠ ਪਾਈ ਮੈਂ ਚਲੋ ਛਡ ਦਿੰਦਾ ਹਾਂ। ਬਾਕੀ ਦੀ ਰਕਮ ਮੇਰੇ ਪਾਸ ਹੋਵੇ ਤਾਂ.....! ਮੈਂ ਬੜਾ ਅਮੀਰ ਹੋਵਾਂ। ਫੇਰ ਇਸ ਤੰਗ ਜੇਹੇ ਮਕਾਨ ਵਿਚ ਨਾ ਰਿਹਾ ਕਰਾਂ। ਮਜੀਠਾ ਰੋਡ ਤੇ ਇਕ ਆਲੀਸ਼ਾਨ ਕੋਠੀ

੬੪.

ਜੀਵਨ ਵਿਚ