ਪੰਨਾ:ਨਵਾਂ ਮਾਸਟਰ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਣਾਵਾਂ। ਨੌਕਰ ਹੋਣ, ਕੋਈ ਮੇਰੇ ਬੂਟ ਲੈ ਆਵੇ, ਕੋਈ ਸੋਟੀ ਫੜ ਲਿਆਵੇ ਤੇ ਕੋਈ ਮੈਨੂੰ ਕੋਟ ਦੀ ਜੇਬ ਵਿਚੋਂ ਐਨਕ ਕਢ ਦੇਵੇ। ਮੈਂ ਤਿਆਰ ਹੋ ਕੇ ਕਾਰ ਵਿਚ ਬੈਠ ਕੇ ਸੈਰ ਕਰਨ ਜਾਇਆ ਕਰਾਂ। ਲੋਕੀ ਮੈਨੂੰ ਝਕ ਝੁਕ ਕੇ ਸਲਾਮਾਂ ਕਰਨ। ਮੈਂ ਫੇਰ ਇਕ ਅਡ ਥਾਵੇਂ ਬੈਠ ਕੇ ਲਿਖਿਆ ਕਰਾਂ ਅਤੇ ਮੈਂ ਇਕ ਵੱਡਾ ਭਾਰਾ ਲਿਖਾਰੀ ਬਣ ਜਾਵਾਂ। ਮੇਰੀ ਲਿਖਤ ਵਿਚ ਖੁਸ਼ੀਆਂ ਹੀ ਖੁਸ਼ੀਆਂ ਹੋਇਆ ਕਰਨਗੀਆਂ। ਮੈਂ ਹੋਰ ਲੇਖਕਾਂ ਵਾਂਗੂੰ ਕਦੀ ਰੋਣੇ ਨਾ ਰੋਇਆ ਕਰਾਂਗਾ। ਮੇਰੀ ਕਹਾਣੀ ਵਿਚ ਇਕ ਅਨੋਖਾ ਰਸ ਭਰਿਆ ਹੋਵੇਗਾ। ਬੱਚੇ ਬੱਚੇ ਦੇ ਮੂੰਹ ਤੇ ਮੇਰਾ ਨਾਂ ਹੋਵੇਗਾ। ਸਭ ਮੈਨੂੰ ਜਾਣਦੇ ਹੋਣਗੇ ਤੇ ਰਸਾਲਿਆਂ ਦੇ ਐਡੀਟਰ ਆਕੇ ਮੇਰੇ ਅੱਗੇ ਬੇਨਤੀਆਂ ਕਰਨਗੇ, 'ਜੀ ਕੋਈ ਲੇਖ ਆਦਿ ਦੇਣ ਦੀ ਕਿਰਪਾ ਕਰੋ' ਮੈਂ ਹਸ ਕੇ ਕਹਿ ਦਿਆ ਕਰਾਂਗਾ 'ਵਕਤ ਨਹੀਂ ਮਿਲਦਾ।' ਉਨ੍ਹਾਂ ਨੂੰ ਖੂਬ ਤੰਗ ਕਰਾਂ ਜਿਹੜੇ ਹੁਣ ਮੈਨੂੰ ਤੰਗ ਕਰਦੇ ਹਨ। ਹੁਣ ਜੇਕਰ ਮੈਂ ਕੁਝ ਲਿਖ ਕੇ ਭੇਜਦਾ ਹਾਂ ਤਾਂ ਆਖ ਦਿੰਦੇ ਹਨ ਆਪ ਦੀ ਕਹਾਣੀ ਕੋਈ ਖਾਸ ਚੰਗੀ ਨਹੀਂ ਹੈ।' ਉਸ ਵੇਲੇ ਮੈਂ ਇਨ੍ਹਾਂ ਐਡੀਟਰਾਂ ਨੂੰ ਚੰਗੀ ਤਰ੍ਹਾਂ ਖਿਝਾਵਾਂ। ਜਗਿਆਸ ਲਈ ਕੋਈ ਅੰਗ੍ਰੇਜ਼ ਮਾਸਟਰ ਸਦਿਆ ਕਰਾਂ। ਸਾਡੇ ਦੇਸੀ ਮਾਸਟਰਾਂ ਨੂੰ ਤਾਂ ਪੜ੍ਹਾਉਣ ਦੀ ਜਾਚ ਹੀ ਨਹੀਂ ਹੈ। ਸੋਟੀਆਂ ਮਾਰ ਮਾਰ ਕੇ ਬੱਚੇ ਦਾ ਦਿਮਾਗ਼ ਖਰਾਬ ਕਰ ਦਿੰਦੇ ਤੇ ਹਨ। ਬੱਚਾ ਫੇਰ ਕੋਈ ਤਰੱਕੀ ਨਹੀਂ ਕਰ ਸਕਦਾ। ਇਨ੍ਹਾਂ ਸੋਟੀਆਂ ਦੀ ਮਾਰ ਦਾ ਸਦਕਾ ਹੀ ਸਾਡੇ ਬੱਚੇ ਘਟ ਪੜ੍ਹਦੇ ਹਨ। ਡਰਦੇ ਸਕੂਲ ਨਹੀਂ ਜਾਂਦੇ। ਅਤੇ ਫੇਰ ਸਾਡੀ ਕੌਮ ਵਿਚ ਦਸ ਫੀ ਸਦੀ ਪੜ੍ਹੇ ਨਾ ਹੋਣ ਤਾਂ ਹੋਰ ਕਿੰਨੇ ਕੁ ਹੋਣ।

ਨਵਾਂ ਮਾਸਟਰ

੬੫.