ਪੰਨਾ:ਨਵਾਂ ਮਾਸਟਰ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਇਸ ਵੇਲੇ ਮੇਰੇ ਪਾਸ ਇਕ ਧੇਲਾ ਵੀ ਨਹੀਂ ਹੈ' ਮੈਂ ਕਿਹਾ।

'ਪਰ ਉਹ ਅਗੇ ਵੀ ਕਈ ਵਾਰੀ ਕਹਿ ਚੁਕਾ ਹੈ ਅਤੇ ਕੱਲ ਸਾਲਾਨਾ ਇਮਤਿਹਾਨ ਹੈ ਜੇ ਫ਼ੀਸ ਨਾ ਦਿਤੀ ਗਈ ਤਾਂ ਫੇਲ੍ਹ ਹੋ ਜਾਵਾਂਗਾ, ਉਸ ਦਸਿਆ।

'ਮਾਸਟਰ ਨੂੰ ਮੇਰੇ ਵਲੋਂ ਕਹਿ ਦੇਈਂ ਕਿ ਦੋ ਕੁ ਦਿਨਾਂ ਨੂੰ ਫੀਸ ਜ਼ਰੂਰ ਦੇ ਦਿਆਂਗੇ।' ਮੈਂ ਪਗ ਲਾਹ ਕੇ ਕਿੱਲੀ ਤੇ ਟੰਗ ਦਿਤੀ ਅਤੇ ਮੰਜੀ ਤੇ ਲੇਟ ਗਿਆ। ਕਈ ਕਿਸਮਾਂ ਦੇ ਖ਼ਿਆਲਾਂ ਨੇ ਮੇਰੇ ਦਿਮਾਗ਼ ਤੇ ਹੱਲਾ ਬੋਲ ਦਿਤਾ। ਜੇ ਮਾਸਟਰ ਦੇ ਦਿਲ ਵਿਚ ਰਹਿਮ ਨਾ ਆਇਆ ਤਾਂ ਇਕ ਸਾਲ ਦੀਆਂ ਫ਼ੀਸਾਂ ਹੋਰ ਭਰਨੀਆਂ ਪੈ ਜਾਣਗੀਆਂ। ਰੱਬ ਵੀ ਕੋਈ ਇਨਸਾਫ ਨਹੀਂ ਕਰਦਾ। ਕੋਈ ਵੱਡਾ ਗ਼ਰੀਬ ਹੈ ਤੇ ਕੋਈ ਵੱਡਾ ਅਮੀਰ। ਮੈਂ ਹਰ ਰੋਜ਼ ਗੁਰਦੁਆਰੇ ਜਾਂਦਾ ਹਾਂ, ਮੱਥਾ ਰਗੜਦਾ ਹਾਂ ਅਰਦਾਸਾਂ ਕਰਦਾ ਹਾਂ ਪਰ ਸ਼ਾਇਦ ਮੈਂ ਕੋਈ ਵੱਢੀ ਨਹੀਂ ਦਿੰਦਾ ਇਸ ਲਈ ਰੱਬ ਦੇ ਪਹਿਰੇਦਾਰ ਮੇਰੀਆਂ ਅਰਜ਼ਾ ਉਸ ਤਕ ਪੁਜਣ ਨਹੀਂ ਦਿੰਦੇ ਹੋਣੇ? ਨਹੀਂ ਤਾਂ ਅਜ ਤਕ ਮੈਂ ਵੀ ਚੰਗਾ ਅਮੀਰ ਹੋ ਗਿਆ ਹੁੰਦਾ। ਇਹ ਰਬ ਕੋਈ ਇਨਸਾਫ ਨਹੀਂ ਕਰਦਾ। ਕੋਈ ਨਵਾਂ ਰੱਬ ਚਾਹੀਦਾ ਹੈ ਜੋ ਕਿ ਇਨਸਾਫ਼ ਪਸੰਦ ਹੋਵੇ। ਮੈਂ ਤਾਂ ਗ਼ਰੀਬੀ ਦਾ ਰੋਗੀ ਹਾਂ ਪਰ ਜਗਿਆਸ ਕਿਉਂ ਐਵੇਂ ਤੰਗ ਹੋ ਰਿਹਾ ਹੈ। ਇਸ ਨੂੰ ਜੀਵਨ ਦੇ ਸਾਰੇ ਸੁਖ ਮਿਲਣੇ ਚਾਹੀਦੇ ਹਨ। ਬੱਚੇ ਦੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਹੋ ਜਾਣੀਆਂ ਚਾਹੀਦੀਆਂ ਹਨ। ਕਿਸੇ ਗਲੋਂ ਘੱਟ ਨਹੀਂ ਰਖਣਾ

ਨਵਾਂ ਮਾਸਟਰ

੬੭.