ਪੰਨਾ:ਨਵਾਂ ਮਾਸਟਰ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਈ ਦੇ, ਇਕ ਹੋਰ ਬਾਦਸ਼ਾਹ ਦੇ ਪੁੱਤਰ ਨੇ ਸਾਲੂ ਦੀ ਕੰਨੀ ਤੱਕੀ, ਉਸ ਕੋਲ ਗਿਆ ਤੇ ਉਸ ਨੂੰ ਆਪਣੀ ਰਾਣੀ ਬਣਾ ਲਿਆ- ਹਰ ਬਾਤ ਵਿਚ ਉਹ ਪਿਆਰ ਦਾ ਲਫ਼ਜ਼ ਜ਼ਰੂਰ ਸੁਣਿਆ ਕਰਦਾ ਸੀ, ਜਿਵੇਂ ਪਿਆਰ ਤੋਂ ਬਿਨਾਂ ਬਾਤ ਨਹੀਂ ਸੀ ਪੈ ਸਕਦੀ, ਜਾਂ ਜੇ ਉਹ ਪਿਆਰ ਨਾ ਕਰਨ ਤਾਂ ਰਾਜੇ ਰਾਣੀਆਂ ਨਹੀਂ ਸਨ ਅਖਵਾ ਸਕਦੇ, ਤੇ ਜਿਸ ਬਾਤ ਵਿਚ ਰਾਜਿਆਂ ਦਾ ਜ਼ਿਕਰ ਨਾ ਹੋਵੇ ਉਹ ਗੱਪ ਸਮਝੀ ਜਾਂਦੀ ਸੀ, ਕਿਉਂਕਿ ਉਹ ਸਮਝਦਾ ਸੀ ਗੱਪਾਂ ਭੁਖਿਆਂ ਨੰਗਿਆਂ ਦੀਆਂ ਹੁੰਦੀਆਂ ਸਨ।

ਫਿਰ ਉਸ ਨੂੰ ਅਫ਼ਸਾਨੇ ਪੜ੍ਹਨ ਦਾ ਸ਼ੌਕ ਹੋ ਗਿਆ। ਅਫ਼ਸਾਨਿਆਂ ਵਿਚ ਰਾਜਿਆਂ ਦੀਆਂ ਗੱਲਾਂ ਤਾਂ ਨਹੀਂ ਸਨ ਹੁੰਦੀਆਂ ਪਰ ਪਿਆਰ ਹੋਰ ਵੀ ਉਘਾੜ ਕੇ ਬਿਆਨ ਕੀਤਾ ਹੁੰਦਾ ਸੀ, ਮੁਹੱਬਤ ਦੇ ਅਫ਼ਸਾਨੇ ਉਸ ਨੂੰ ਬਹੁਤ ਸੁਆਦੀ ਲਗਦੇ ਸਨ। ਜਿਸ ਕਹਾਣੀ ਵਿਚ ਪਿਆਰ ਦਾ ਜ਼ਿਕਰ ਨਾ ਹੁੰਦਾ, ਉਸਦੇ ਖਿਆਲ ਵਿਚ ਉਹ ਸਭ ਤੋਂ ਵਧ ਨਾ-ਕਾਮਯਾਬ ਕਹਾਣੀ ਹੁੰਦੀ। ਪਿਆਰ ਇਕ ਮਹਾਨ ਉੱਚਾ ਤੇ ਸੁੱਚਾ ਵਲਵਲਾ ਹੈ ਉਹ ਸੋਚਿਆ ਕਰਦਾ ਸੀ, ਪਿਆਰ ਦੀਆਂ ਰੇਸ਼ਮੀ ਤੰਦੀਆਂ ਨਾਲ ਹੀ ਦੁਨੀਆਂ ਇਕ ਦੂਜੇ ਨਾਲ ਜੁੜੀ ਹੋਈ ਹੈ, ਪਿਆਰ ਬਿਨਾਂ ਇਸ ਦਾ ਕਾਇਮ ਰਹਿਣਾ ਅਸੰਭਵ ਹੈ। ਪਿਆਰ-ਕਹਾਣੀਆਂ ਵਿਚ ਉਸ ਨੂੰ ਸਭ ਤੋਂ ਵਧ ਪਸੰਦ ਆਉਣ ਵਾਲੀ ਚੀਜ਼ ਪਿਆਰ ਦੇ ਸੱਲਾਂ ਨਾਲ ਡੁੱਸਕਦੀ ਲੁਸ ਲੁਸ ਕਰਦੀ ਪ੍ਰੇਮਕਾ ਦੇ ਸਿਰ ਤੋਂ ਪੈਰਾਂ ਤੱਕ ਦੇ ਅੰਗਾਂ ਦੇ ਉਤਾਰ ਚੜ੍ਹਾ ਦਾ ਦਿਲ ਟੁੰਬਵਾਂ ਬਿਆਨ ਹੁੰਦਾ।

ਰਾਜਿਆਂ ਦੇ ਮਹਲਾਂ 'ਚੋਂ ਨਿਕਲ ਕੇ ਉਸ ਦੇ ਪਿਆਰ ਦਾ

੭੪.

ਸਮੇਂ ਸਮੇਂ