ਪੰਨਾ:ਨਵਾਂ ਮਾਸਟਰ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਈ ਕਹਾਣੀ-ਕਾਰ ਅਮੀਰ ਕੁੜੀ ਦਾ ਗ਼ਰੀਬ ਮੁੰਡੇ ਨਾਲ ਪਿਆਰ ਦਰਸਾਉਂਦੇ ਸਨ। ਇਦਾਂ ਦੇ ਲੇਖਕ ਉਸਦੀ ਪੜਚੋਲ ਵਿਚ ਦੂਜੇ ਦਰਜੇ ਤੇ ਉਤਰਦੇ ਸਨ, ਅਤੇ ਜੇ ਕਦੀ ਉਹ ਕਿਸੇ ਕਹਾਣੀ ਵਿਚ ਦੋਵਾਂ ਪ੍ਰੇਮੀਆਂ ਨੂੰ ਕਿਸੇ ਕਾਰਖਾਨੇ ਦੇ ਦਿਹਾੜੀ ਦਾਰ ਜਾਂ ਕਿਸੇ ਜਾਗੀਰਦਾਰ ਦੇ ਮੁਜ਼ਾਰੇ ਪੜ੍ਹ ਲੈਂਦਾ, ਉਸ ਦਾ ਸਾਰਾ ਮਜ਼ਾ ਕਿਰਕਿਰਾ ਹੋ ਜਾਂਦਾ, ਅਤੇ ਲੇਖਕ ਨੂੰ ਸ਼ੋਹਦਾ ਖਿਆਲ ਕਰਦਾ। ਪਰ ਇਦਾਂ ਦੀਆਂ ਕਹਾਣੀਆਂ ਵਿਚੋਂ ਵੀ ਉਸ ਨੂੰ ਇਕ ਕਿਸਮ ਬੇ-ਹਦ ਪਸੰਦ ਸੀ। ਜੇਕਰ ਇਦਾਂ ਦੇ 'ਸ਼ੋਹਦੇ ਆਸ਼ਕਾਂ' ਦੀ ਪ੍ਰੇਮਿਕਾ ਨੂੰ ਕਾਰਖਾਨੇਦਾਰ ਦਾ ਪੁੱਤਰ ਜਾਂ ਜਾਗੀਰਦਾਰ ਦਾ ਪੁੱਤਰ ਜਬਰਨ ਆਪਣੀ ਕੋਠੀ ਵਿਚ ਪਾ ਲੈਂਦਾ ਤਾਂ ਲੇਖਕ ਨੂੰ ਉਹ ਮਹਾਨ ਉਨਰਕਾਰ ਸਮਝਦਾ, ਜਿਸ ਨੇ ਪਿਆਰ ਨੂੰ ਗੰਦ ਚੋਂ ਚੁੱਕ ਕੇ ਉਸ ਦੇ ਅਸਲੀ ਮੰਦਰ ਵਿਚ ਪੁਚਾ ਦਿਤਾ ਹੁੰਦਾ।

ਉਹ ਅਫਸਾਨੇ ਪੜ੍ਹਦਾ ਰਿਹਾ, ਸਵਾਦ ਸਵਾਦ ਹੁੰਦਾ ਰਿਹਾ, ਤੇ ਇਕ ਦਿਨ ਉਸ ਨੇ ਆਪਣਾ ਦਿਲ ਕੁਝ ਖਾਲੀ ਖਾਲੀ ਪ੍ਰਤੀਤ ਕੀਤਾ, ਉਹ ਕੁਝ ਗੁਆਚ ਗੁਆਚ ਗਿਆ ਪਿਆਰ ਦੀ ਕਿਤਾਬੀ ਦੁਨੀਆਂ 'ਚੋਂ ਉਹ ਪਿਆਰ ਦੀ ਅਮਲੀ ਦੁਨੀਆਂ ਵਿਚ ਆਉਣਾ ਚਾਹੁੰਦਾ ਸੀ, ਉਹ ਪਿਆਰ ਕਰਨਾ ਚਾਹੁੰਦਾ ਸੀ, ਕਿਸੇ ਕੁੜੀ ਤੋਂ ਪਿਆਰਿਆ ਜਾਣਾ ਚਾਹੁੰਦਾ ਸੀ।

"ਰਿਸ਼ੀ ਕਾਲਜ ਜਾ ਰਹੀ ਸੀ, ਉਸ ਨੂੰ ਦੇਰ ਹੋ ਰਹੀ ਸੀ, ਉਹ ਕਾਹਲੀ ਕਾਹਲੀ ਸਾਈਕਲ ਦੇ ਪੈਡਲ ਮਾਰ ਰਹੀ ਸੀ....." ਉਸ ਪੜ੍ਹਿਆ ਹੋਇਆ ਸੀ, "ਚੌਂਕ ਦੇ ਮੋੜ ਤੋਂ ਅਚਾਨਕ ਮੁੜਨ ਲਗਿਆਂ ਇਕ ਸਾਈਕਲ ਉਸ ਵਿਚ ਆ ਵਜੀ, ਉਹ ਡਿਗ ਪਈ,

੭੬.

ਸਮੇਂ ਸਮੇਂ