ਪੰਨਾ:ਨਵਾਂ ਮਾਸਟਰ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਮ ਲੋਕਾਂ ਦੇ ਲਾਭ ਵਾਸਤੇ ਰਚੇ ਗਏ ਸਾਹਿੱਤ ਨੂੰ ਉਦੋਂ ਵੀ ਪਰਚਾਰ ਹੀ ਆਖਿਆ ਗਿਆ ਹੈ। ਸੂਫ਼ੀ, ਭਗਤ ਅਤੇ ਗੁਰੂ ਸਾਹਿੱਤ ਵਿਚੋਂ ਇਹ 'ਪਰਚਾਰ' ਸਾਹਿੱਤ ਅੱਡ ਕੀਤਾ ਜਾ ਸਕਦਾ ਹੈ।

ਸ਼੍ਰੇਣਿਕ ਬਣਤਰ ਵਾਲੇ ਸਮਾਜ ਵਿਚ ਸਾਹਿੱਤ (ਕਲਾ) ਸ਼੍ਰੇਣਿਕ ਜਾਂ ਇਕ ਪੱਖੀ ਹੁੰਦਾ ਹੈ। ਲੋਕਾਂ ਦੇ ਸਾਹਿੱਤ ਵਿਚ ਉਹਨਾਂ ਦੀਆਂ ਜਾਇਜ਼ ਲੋੜਾਂ ਦੀ ਮੰਗ ਹੁੰਦੀ ਹੈ, ਲੋੜਾਂ ਪੂਰੀਆਂ ਕਰਨ ਦਾ ਢੰਗ ਦਸਿਆ ਹੁੰਦਾ ਹੈ, ਉਸ ਰਾਹੀਂ ਸੋਝੀ ਦਿਤੀ ਜਾਂਦੀ ਹੈ ਕਿ ਧਨੀ ਸ਼੍ਰੇਣੀ ਨੂੰ ਖ਼ਤਮ ਕੀਤਿਆਂ ਹੀ ਉਹ ਜੀਵਨ ਦੇ ਸੁਖ ਅਰਾਮ ਵਿਚ ਸਭੇ ਸਾਝੀਵਾਲ ਹੋ ਸਕਦੇ ਹਨ। ਲੋਕ ਸਾਹਿੱਤ ਦੇ ਇਸ ਕਰਤਵ ਨੂੰ ਸਮਝਣ ਕਰਕੇ ਹੀ ਪੂੰਜੀ ਪਤੀ ਅਤੇ ਉਹਨਾਂ ਦੇ ਸਾਹਿੱਤਕਾਰ ਇਸ ਨੂੰ ਪਰਚਾਰ ਆਖਕੇ ਭੰਡਦੇ ਹਨ।

ਪਰ ਕੇਵਲ ਸਾਹਿੱਤ ਲਈ ਰਚਿਆ ਸਾਹਿੱਤ ਵੀ ਪਰਚਾਰਕ ਹੈ। ਉਹ ਧੁਨੀਆਂ ਦੇ ਲਾਭਾਂ ਦਾ ਪਰਚਾਰ ਕਰਦਾ। ਇਹ ਠੀਕ ਹੈ ਕਿ ਉਹ ਸਾਹਿੱਤ ਉਹਨਾਂ ਦੇ ਗੁਣ ਸਿਧੇ ਨਹੀਂ ਗਾਉਂਦਾ, ਜਿਸ ਕਰਕੇ ਉਸ ਨੂੰ ਪਰਚਾਰ ਰਹਿਤ ਅਤੇ ਕੇਵਲ ਸਾਹਿੱਤ ਵਾਸਤੇ ਹੀ ਆਖਿਆ ਜਾਂਦਾ ਹੈ। ਉਸ ਸਾਹਿੱਤ ਰਾਹੀਂ ਆਮ ਲੋਕਾਂ ਨੂੰ ਆਪਣੀ ਲੋੜ ਦਾ ਅਨੁਭਵ ਅਤੇ ਉਸ ਦੀ ਪੂਰਤੀ ਦਾ ਸਾਧਨ ਨਹੀਂ ਦਿਸਦਾ। ਉਹ ਹਨੇਰੇ ਵਿਚ ਰਖੇ ਜਾਂਦੇ ਹਨ। ਉਸ ਸਾਹਿੱਤ ਦਾ ਸੁਹਜ ਸਵਾਦ ਆਮ ਲੋਕਾਂ ਤੇ ਅਫ਼ੀਮ ਦਾ ਅਸਰ ਕਰਦਾ ਹੈ। ਉਹ ਆਪਾ ਵਿਸਰ ਕੇ ਨਿਤਾਣੇ ਹੋ ਜਾਂਦੇ ਹਨ। ਸਮਾਜ ਦੀ ਇਸ ਸ਼੍ਰੇਣਿਕ ਬਣਤਰ ਨੂੰ ਰਬੀ ਨਿਆਂ ਸਮਝਦੇ ਹਨ। ਆਪਣੀਆਂ ਲੋੜਾਂ

੯.