ਪੰਨਾ:ਨਵਾਂ ਮਾਸਟਰ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਗੀ। ਉਹ ਉਸ ਨੂੰ ਕਦੀ ਨੇੜੇ ਹੋ ਕੇ ਤਾਂ ਨਹੀਂ ਸੀ ਮਿਲੀ ਪਰ ਸਦਾ ਉਸ ਨੂੰ ਆਪਣੇ ਨਾਲ ਹੀ ਮਹਿਸੂਸ ਕਰਦਾ ਹੁੰਦਾ ਸੀ। ਉਸ ਦੇ ਮਨ ਵਿਚ ਉਸ ਵਾਸਤੇ ਅਥਾਹ ਇੱਜ਼ਤ ਸੀ, ਸਦਾ ਸਤਿਕਾਰ ਨਾਲ ਯਾਦ ਕਰਦਾ ਹੁੰਦਾ ਸੀ। ਨਿਤ ਇਵੇਂ ਹੀ ਹੁੰਦਾ, ਜਿਸ ਵੇਲੇ ਉਹ ਕਾਲਜ ਜਾ ਰਿਹਾ ਹੁੰਦਾ ਉਹ ਸਕੂਲ ਆ ਰਹੀ ਹੁੰਦੀ, ਇਹ ਉਸ ਨੂੰ ਵੇਖਦਾ, ਤੇ ਇਸ ਨੂੰ ਇਹ ਪਰਵਾਹ ਨਹੀਂ ਸੀ ਉਹ ਇਸ ਵੱਲ ਤਕਦੀ ਸੀ ਜਾਂ ਨਹੀਂ, ਉਸ ਨੂੰ ਆਪਣੇ ਪਿਆਰ ਦੀ ਨਿਸ਼ਕਾਮਤਾ ਤੇ ਵਿਸ਼ਵਾਸ਼ ਸੀ। ਉਸਨੂੰ ਉਹ ਮੁੰਡੇ ਗੰਦੇ ਲਗਦੇ ਸਨ, ਜਿਹੜੇ ਪਿਆਰ ਪਾ ਕੇ ਆਪਣੀ ਜਿਨਸੀ ਭੁੱਖ ਪੂਰੀ ਕਰ ਕੇ ਕਿਸੇ ਹੋਰ ਦੀ ਤਲਾਸ਼ ਸ਼ੁਰੂ ਕਰ ਦੇਂਦੇ ਸਨ। ਉਹ ਪਿਆਰ ਨੂੰ ਇਕ ਦੈਵੀ ਬਖ਼ਸ਼ਿਸ਼ ਸਮਝਦਾ ਸੀ, ਜਿਸ ਦਾ ਫਾਨੀ ਸਰੀਰਾਂ ਨਾਲ ਕੋਈ ਸਬੰਧ ਨਹੀਂ ਹੋ ਸਕਦਾ, ਪਿਆਰ ਤਾਂ ਰੂਹ ਦੀ ਖ਼ੁਰਾਕ ਹੈ। ਬੜੀ ਕੋਸ਼ਿਸ਼ ਕਰ ਕੇ ਉਸ ਨੇ ਪਿਆਰ ਦੀ ਫ਼ਿਲਾਸਫ਼ੀ ਬਾਬਤ ਸਿਆਣੇ ਬੰਦਿਆਂ ਦੇ ਵਿਚਾਰ ਪੜ੍ਹੇ। ਉਸ ਨੇ ਸੁਣਿਆ ਸੀ, ਸਵਰਗ ਵਿੱਚ ਜਦ ਕੋਈ ਰੂਹ ਗੁਨਾਹ ਕਰਦੀ ਹੈ, ਪ੍ਰਮਾਤਮਾ ਉਸ ਦੇ ਟੋਟੇ ਕਰ ਕੇ ਦੁਨੀਆਂ ਵਿਚ ਅਡ ਅਡ ਸੁਟ ਦੇਂਦਾ ਹੈ, ਤਾਂ ਜੋ ਉਹ ਇਕ ਦੂਜੇ ਦੀ ਜੁਦਾਈ ਵਿਚ ਵਿਲਕਣ, ਇਕ ਦੂਜੇ ਨੂੰ ਲਭਣ, ਪਸਚਾਤਾਪ ਕਰਨ, ਆਪਣਾ ਗੁਨਾਹ ਭੁਗਤਣ। ਉਹ ਪ੍ਰੇਮੀ ਤੇ ਪ੍ਰੇਮਕਾ ਨੂੰ ਇਕੋ ਰੂਹ ਦੇ ਦੋ ਟੋਟੇ ਸਮਝਦਾ ਸੀ, ਇਕੋ ਗਡੀ ਦੇ ਦੋ ਪਹੀਏ ਖ਼ਿਆਲ ਕਰਦਾ ਸੀ।

ਇਵੇਂ ਹੀ ਇਕ ਸਾਲ ਬੀਤ ਗਿਆ। ਉਸ ਦਾ ਵਿਸ਼ਵਾਸ ਸੀ, ਜਦ ਉਸ ਕੁੜੀ ਦੀ ਸ਼ਕਲ ਉਸ ਦੇ ਮਨ

ਨਵਾਂ ਮਾਸਟਰ

੭੯.