ਪੰਨਾ:ਨਵਾਂ ਮਾਸਟਰ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁਛਣ ਤੋਂ ਪਹਿਲਾਂ ਹੀ ਉਸ ਨੇ ਆਖ ਦਿਤਾ, "ਉਹ ਕਹਿੰਦੀ ਸੀ, ਚੁਪ ਕਰੇ, ਜੁਤੀਆਂ ਨਾ ਖਾਵੇ।"

ਉਸ ਤੇ ਕੋਈ ਬਿਜਲੀ ਨਾ ਡਿਗੀ, ਅਸਮਾਨ ਨਾ ਫਟਿਆ, ਅਤੇ ਜ਼ਮੀਨ ਅਡੋਲ ਹੀ ਘੁਮਦੀ ਰਹੀ। ਉਸ ਨੂੰ ਯਕੀਨ ਨਾ ਆਇਆ, ਨਰੇਂਦਰ ਵੀ ਇਹੋ ਜਿਹੇ ਕੋਝੇ ਲਫ਼ਜ਼ ਕਹਿ ਸਕਦੀ ਸੀ ਜਿਸਦਾ ਸੁਹੱਪਣ ਆਰਟਿਸਟ ਦੀ ਕਲਪਣਾ ਦੇ ਖੰਭ ਖੋਹ ਦੇਂਦਾ ਸੀ। ਸ਼ਾਇਦ ਨਰੇਂਦਰ ਨੂੰ ਪਤਾ ਨਾ ਲਗਾ ਹੋਵੇ 'ਸਤਿ ਸ੍ਰੀ ਅਕਾਲ' ਕਿਸ-ਲਿਖ ਭੇਜੀ ਸੀ ਉਸ ਸੋਚਿਆ, ਪਰ ਉਸ ਨੇ ਥਲੇ ਆਪਣਾ ਨਾਂ ਵੀ ਤਾਂ ਲਿਖਿਆ ਹੋਇਆ ਸੀ, ਨਹੀਂ ਉਹ ਇਹ ਨਹੀਂ ਕਹਿ ਸਕਦੀ ਸੀ, ਜਾਂ ਸਹਿਜ ਸੁਭਾ ਹੀ ਉਸ ਦੇ ਮੂੰਹੋਂ ਨਿਕਲ ਗਿਆ ਹੋਵੇਗਾ।

ਤੇ ਇਕ ਦਿਨ ਉਹ ਆਪੋ ਹੀ ਉਸ ਨੂੰ ਮਿਲਣ ਵਾਸਤੇ ਤੁਰ ਪਿਆ। ਉਹ ਅਜੇ ਸਕੂਲ ਜਾਣ ਵਾਸਤੇ ਘਰੋਂ ਨਿਕਲੀ ਹੀ ਸੀ, ਗਲੀ ਦੇ ਮੋੜ ਤੇ ਹੀ ਸੀ, ਉਸ ਨੇ ਅਗੇ ਵਧ ਕੇ 'ਸਤਿ ਸ੍ਰੀ ਅਕਾਲ' ਕਿਹਾ।

'ਬਕਵਾਸੀ ਕੁੱਤੇ ਜੁਤੀਆਂ ਮਾਰ ਮਾਰ ਠੀਕ ਕਰ ਦਿਆਂਗੀ, ਲੋਫਰ', ਉਹ ਇਕੋ ਸਾਹ ਆਖ ਕੇ ਅਗੇ ਤੁਰ ਗਈ। ਉਹ ਉਥੇ ਹੀ ਖਲੋਤਾ ਰਹਿ ਗਿਆ, ਕੁਝ ਸੋਚਣ ਵਾਸਤੇ।

ਇਕ ਕੁੜੀ ਦੇ ਗਿਣਵੇਂ ਤੋਲਵੇਂ ਲਫਜ਼ਾਂ ਨੇ ਉਸ ਦਾ ਦੋ ਸਾਲ ਦਾ ਵਿਸ਼ਵਾਸ਼ ਕੰਬਾ ਦਿਤਾ, ਤੇ ਉਸ ਦਾ ਆਪਣੇ ਆਪ ਸੋਚਣ

ਨਵਾਂ ਮਾਸਟਰ

੮੧.