ਪੰਨਾ:ਨਵਾਂ ਮਾਸਟਰ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਣਾਏ ਤੇ ਭਾਵੇਂ ਕਦੀ ਵੀ ਨਾ। ਉਹ ਹੈਰਾਨ ਸੀ, ਕੀ ਪਤਾ ਜਿਸ ਨੂੰ ਉਹ ਅੱਜ ਭੈਣ ਤਸੱਵਰ ਕਰਦਾ ਸੀ ਕੁਲ ਉਹੋ ਹੀ ਉਸ ਦਾ ਬੱਚਾ ਪਾਲ ਰਹੀ ਹੋਵੇਗੀ। ਉਸ ਦੀ ਵਹੁਟੀ। ਤਾਂ ਕਿਉਂ ਉਹ ਇਕ ਵੇਲੇ ਵਹੁਟੀ ਨੂੰ ਮਾਂ ਜਾਂ ਭੈਣ ਅਤੇ ਮਾਂ ਨੂੰ ਇਕ ਵਹੁਟੀ ਤਸੱਵਰ ਨਹੀਂ ਸੀ ਕਰ ਸਕਦਾ? ਉਸ ਨੂੰ ਆਪਣੀ ਬੇ-ਹਯਾਈ ਤੇ ਗੁੱਸਾ ਆਉਂਦਾ, ਕੀ ਉਹ ਧਰਮ ਦੇ ਇਸ ਮਾਮੂਲੀ ਕਾਨੂੰਨ ਨੂੰ ਵੀ ਨਹੀਂ ਸੀ ਸਮਝ ਸਕਦਾ, ਜਿਸ ਦੇ ਆਸਰੇ ਧਰਤੀ ਕਾਇਮ ਸੀ ਤੇ ਅਕਾਸ਼ ਹਾਲੇ ਤੱਕ ਵੀ ਨਹੀਂ ਸੀ ਡਿਗ ਸਕਿਆ, ਭਾਵੇਂ ਲੱਖਾਂ ਸਤਾਰੇ ਇਸਦੀ ਹਿੱਕ ਛੇਦ ਚੁੱਕੇ ਸਨ? ਪਰ ਉਹ ਆਪਣੀ ਸਮਝ ਕਿਵੇਂ ਝੁਠਲਾ ਸਕਦਾ ਸੀ ਇਕ ਮੱਝ ਦਾ ਕੱਟਾ ਚਾਰ ਸਾਲਾਂ ਪਿਛੋਂ ਆਪਣੀ ਮਾਂ ਨੂੰ ਹੀ ਆਸੇ ਕਰ ਸਕਦਾ ਸੀ, ਅਤੇ ਆਪਣੀ ਭੈਣ ਕਟੀ ਨੂੰ ਵੀ, ਨਾਲੇ ਇਕ ਫੁੱਲ ਦੇ ਨਰ ਆਪਣੇ ਵਿਚ ਦੀ ਮਦੀਨ ਨੂੰ ਹੀ ਪਰਸੂਤ ਕਰ ਸਕਦੇ ਸਨ...... ਪਰ ਇਹ ਤਾਂ ਪਸ਼ੂ ਸਨ। ਮਨੁੱਖ ਤਾਂ ਕਈ ਸਦੀਆਂ ਦੇ ਵਿਕਾਸ ਪਿਛੋਂ ਪਸ਼ੂ ਬ੍ਰਿਤੀ ਲਾਹ ਕੇ ਇਕ ਉੱਚੀ ਜੂਨ ਬਣਿਆ ਸੀ।

ਆਖ਼ਰ ਇਕ ਦਿਨ ਉਸ ਨੇ ਹਰਜੀਤ ਨੂੰ ਦੱਸ ਹੀ ਦਿਤਾ ਸੀ, ਉਹ ਉਸ ਨੂੰ ਪਿਆਰ ਕਰਦਾ ਸੀ। ਹਰਜੀਤ ਨੇ ਕੋਈ ਜਵਾਬ ਨਹੀਂ ਸੀ ਦਿਤਾ, ਪਰ ਉਸ ਸ਼ਾਮ ਉਸ ਦੀ ਤਬੀਅਤ ਘਬਰਾਉਂਦੀ ਸੀ, ਉਸ ਦੀ ਮਾਤਾ ਨੇ ਉਸ ਨੂੰ ਲੂਣ ਕੇ ਨਿੰਬੂ ਚੂਸਾਇਆ ਸੀ, ਗੰਢਾ ਖਵਾਇਆ ਸੀਹਰਜੀਤ ਉਦਾਸ ਸੀ। ਫਿਰ ਹਰਜੀਤ ਦੀ ਮਾਤਾ ਨੇ ਉਸਦੀ ਮਾਤਾ ਨੂੰ ਆ ਕੇ ਸਮਝਾਇਆ ਸੀ ਮੁੰਡਾ ਜਵਾਨ ਹੋ ਗਿਆ ਹੈ, ਇਸ ਦਾ ਜਲਦੀ ਹੀ ਵਿਆਹ ਕਰ ਦੇਣਾ ਲਾਜ਼ਮੀ

੮੬.

ਸਮੇਂ ਸਮੇਂ