ਪੰਨਾ:ਨਵਾਂ ਮਾਸਟਰ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਕ ਨੁਚੜਦੇ, ਵਡੇ ਦਰਵਾਜ਼ੇ ਅੰਦਰ ਵੜਕੇ ਅਪਣੇ ਨੰਬਰ ਹਾਜ਼ਰੀ-ਬੋਰਡ ਤੇ ਟੰਗ ਕੇ ਸਿਰ ਸੁਟੀ, ਸ਼ਹਿਜੇ ਸਹਿਜੇ ਕਦਮ ਪੁਟਦੇ ਇਸ 'ਮਗਰ ਮਛ' ਦੀਆਂ ਫ਼ੌਲਾਦੀ ਦਾੜ੍ਹਾਂ ਵਿਚ ਆਪਣੇ ਲਾਲ ਲਾਲ ਨਿਘੇ ਲਹੂ ਦੇ ਖਾਰੇ ਟੇਪੇ ਤੁਪਕਾਉਣ ਜਾ ਰਹੇ ਹਨ।

ਸਾਹਿਬ ਆਪਣੀ ਨਵੀਂ ਪ੍ਰੇਕਾ ਨਾਲ, ਕੱਚੀ ਗਿੱਲੀ ਸੜਕ ਤੇ ਛਲਪ ਛਲਪ ਕਰਦੀ ਫਸਟਗੇਅਰ ਵਿਚ ਸਟੂਡੀ-ਬੇਕਰ ਵਿਚ ਬੈਠਾ ਫਾਈਨ-ਡੇ ਮਾਣਨ ਜਾ ਰਿਹਾ ਹੈ। 'ਗੁਡਯੀਅਰ' ਦੇ ਟਾਇਰਾਂ ਦੇ ਨਾਲ ਉਡੇ ਚਿੱਕੜ ਦੇ ਛਿਟਿਆਂ ਤੋਂ ਬਚਣ ਵਾਸਤੇ ਮਜ਼ਦੂਰ ਸੜਕ ਦੇ ਕੰਢੇ ਉਤੇ ਰੁਕਦੇ ਜਾਂਦੇ ਹਨ, ਮੁਰਝਾਏ ਹੋਏ ਚਿਹਰੇ ਉਪਰ ਉਠਦੇ ਹਨ, ਕਾਲੇ ਧੂਤ ਪੇਪੜੀ-ਜੰਮੇ ਬੁਲ੍ਹ ਹਿਲਦੇ ਹਨ, ਸਾਹਿਬ ਸਲਾਮ, ਸਾਹਿਬ ਸਲਾਮ, ਤੇ ਸਾਹਿਬ ਆਪਣੀ ਪ੍ਰੇਮਕਾ ਦੀਆਂ ਸਰੂਰੀਆਂ ਅਖਾਂ ਵਿਚ ਵੇਖਦਾ ਮੁਸਕ੍ਰਾਉਂਦਾ ਅਗੇ ਹੀ ਅਗੇ, ਫਾਟਕ ਤੋਂ ਬਾਹਰ ਨਿਕਲ ਜਾਂਦਾ ਹੈ।

ਹਰ ਸਾਲ ਸਾਵਣ ਦੀਆਂ ਬਦਲੀਆਂ ਵਸਦੀਆਂ ਹਨ, ਤੇ ਸਿਆਲ ਦੀਆਂ ਸਾਲਾਂ ਜੇਡੀਆਂ ਲੰਮੀਆਂ ਝੜੀਆਂ ਵੀ ਲਗਦੀਆਂ ਹਨ। ਇਹ ਬਿਜਲੀ ਦਾ ਘੁਗੂ ਨਿਤ ਘੂਕਦਾ ਹੈ, ਤੇ ਮਜ਼ਦੂਰ ਲੋਕ ਠੰਡੀਆਂ-ਸ਼ੀਤ ਬੇਜਾਨ ਫੌਲਾਦੀ ਮਸ਼ੀਨਾਂ ਨਾਲ ਨੌਂ ਨੌਂ ਘੰਟੇ ਹੱਡ-ਖੋਰਨੀ ਕੁਸ਼ਤੀ ਲੜਨ ਵਾਸਤੇ, ਆਪਣੀਆਂ ਪਾਟੀਆਂ-ਗੰਢੀਆਂ ਜੁਲੀਆਂ ਦੀ ਨਿੱਘ ਛਡ ਕੇ ਠਰਦੇ, ਕੰਬਦੇ, ਸੁੰਨ ਹੋਂਦੇ ਬੇ-ਨਾਗਾ ਆਉਂਦੇ ਹਨ। ਮੋਟਰਾਂ ਦੀ ਘੂਕਰ ਆਉਂਦੀ ਹੈ, ਪਟੇ ਸਰਕਦੇ ਹਲ, ਮਸ਼ੀਨਾਂ ਗੜਗੜਾਉਂਦੀਆਂ ਹਨ, ਭੱਠੀਆਂ ਭਖਦੀਆਂ ਹਨ, ਪੰਝੀ-ਸੇਰੇ ਵਦਾਣ ਹਵਾ ਵਿਚ ਉਲਰਦੇ ਹਨ ਤੇ ਪ੍ਰੈਸਾਂ ਦੀ

੯੪.

ਮਸ਼ੀਨ ਸ਼ਾਪ