ਪੰਨਾ:ਨਵਾਂ ਮਾਸਟਰ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਹਰ ਸਾਵਣ ਦੀ ਫੁਹਾਰ ਪੈ ਰਹੀ ਹੈ। ਅੰਦਰ ਖਰਾਦੀਏ ਟੂਲਾਂ ਤੇ ਝੁਕੇ ਕੁਦਰਤ ਦੀਆਂ ਬੇ-ਨਿਆਜ਼ੀਆਂ ਤੋਂ ਅਣਜਾਣ, ਭੂਤ ਦੇ ਸੱਲਾਂ ਨਾਲ ਫਟੇ ਹੋਏ, ਵਰਤਮਾਨ ਦੀ ਅਟੁਟ ਕੈਦ ਵਿਚ ਕਿਸੇ ਧੁੰਦਲੇ ਭਵਿਖਤ ਦੀ ਮਧਮ ਟਿਮ ਟਿਮਾਉਂਦੀ ਆਸ ਦੇ ਸਹਾਰੇ ਇਕ ਹਥ ਉਪਰ ਚੁਕ ਕੇ, ਛੱਤ ਵਿਚ ਕਬਜ਼ੇ ਹੋਏ ਸਰੀਏ ਨੂੰ ਇਧਰ ਹਿਲਾਉਂਦੇ ਹਨ, ਪਟਾ ਫ਼ਰੀ-ਪੁਲੀ ਤੇ ਆ ਜਾਂਦਾ ਹੈ, ਗੜ ਗੁੜਾਉਂਦੀਆਂ ਮਸ਼ੀਨਾਂ ਰੁਕ ਜਾਂਦੀਆਂ ਹਨ, ਮਾਲ ਧਿਆਨ ਨਾਲ ਵੇਖ ਕੇ, ਗੇਜ ਵਿਚੋਂ ਕਢ ਕੇ, ਟੂਲ ਪਿਛੋਂ ਹਟਾ ਕੇ, ਸਰੀਏ ਹਿਲਾਉਂਦੇ ਹਨ ਤੇ ਮਸ਼ੀਨਾਂ ਫਿਰ ਇਕ ਤਾਂਡਵ ਨਾਚ ਨੱਚਣ ਲਗ ਜਾਂਦੀਆਂ ਹਨ।

'ਮਹੇਸ਼ ਕੀ ਬਣਾ ਰਿਹਾ ਹੈਂ?" ਕੋਈ ਕਿਸੇ ਨੂੰ ਪੁਛਦਾ ਹੈ।

'ਸਾਹਿਬ ਦੇ ਰਿਵਾਲਵਰ ਦੀ ਮੈਗਜ਼ੀਨ।' ਜਵਾਬ ਆਉਂਦਾ ਹੈ, ਤੇ ਫੌਲਾਦ ਦਾ ਇਕ ਛੋਟਾ ਜਿਹਾ ਪਹੀਆ ਕੰਪਾਸ ਦੀਆਂ ਚੁੰਝਾਂ ਵਿਚ ਅੜ ਜਾਂਦਾ ਹੈ।

ਇਥੇ ਮੋਟਰਾਂ ਦੇ, ਸਾਈਕਲਾਂ ਦੇ ਅਤੇ ਕਦੀ ਕਦੀ ਬਿਜਲੀ ਦੇ ਪਖਿਆਂ ਦੇ ਸਪੇਅਰ ਪਾਰਟਸ ਵੀ ਬਣਦੇ ਹਨ, ਆਮ ਤੌਰ ਤੇ ਸਾਹਿਬ ਦੀ ਕੋਠੀ 'ਚੋਂ ਕੋਈ ਨਾ ਕੋਈ ਮੁਰੰਮਤ ਦਾ ਕੰਮ ਵੀ ਆ ਜਾਂਦਾ ਹੈ। ਸਾਹਿਬ ਕੋਲ ਇਕ ਵੈਬਲੀ ਪਿਸਤੌਲ ਹੈ, ਇਕ ਮੌਜ਼ੇਅਰ ਗਨ ਹੈ, ਤੇ ਕਦੀ ਕਦੀ ਉਸ ਦੇ ਸ਼ਿਕਾਰੀਆਂ ਦੀਆਂ ਸੰਗਲੀਆਂ ਗੰਢੀਣ ਵਾਸਤੇ ਲੁਹਾਰ ਖਾਨੇ ਆ ਜਾਂਦੀਆਂ ਹਨ। ਇਕ ਅਲੈਕਟ੍ਰੀਸ਼ਨ, ਸਾਹਿਥ ਦੀ ਮਿਲਕ-ਸ਼ੇਕ ਬਣਾਉਣ ਵਾਲੀ ਮਸ਼ੀਨ ਦਾ ਆਰਮੇਚਰ ਵਲ ਕੇ ਟੂਲ ਲਵਾਉਣ ਵਾਸਤੇ ਕਰਤਾਰ ਪਾਸ

ਨਵਾਂ ਮਾਸਟਰ

੯੭.