ਪੰਨਾ:ਨਵਾਂ ਮਾਸਟਰ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਹਲੀ ਕਾਹਲੀ ਟੂਲ ਚਲਾ ਰਿਹਾ ਹੈ, ਤੇ ਲੋਹੇ ਦਾ ਬੂਰਾ ਵਲ ਖਾਂਦੀਆਂ ਪਲਾਸਟਿਕ ਦੀਆਂ ਚੂੜੀਆਂ ਵਾਂਗੂੰ ਉਸ ਦੀ ਕਿਸਮਤ ਬਣ ਝੜ ਰਿਹਾ ਹੈ। ਅਲੈਕਟ੍ਰੀਸ਼ਨ ਵੀ ਉਸ ਨਵੇਂ ਆਏ ਖਰਾਦੀਏ ਵਲ ਵੇਖਦਾ ਹੈ।

'ਇਸ ਨੂੰ ਟਕਰਾਊ ਨੇ।' ਕਰਤਾਰ ਦੀ ਅਵਾਜ਼ ਵਿਚ ਇਕ ਸੋਜ਼ ਹੈ ਜੋ ਹਮ-ਪੇਸ਼ਾ ਲੋਕਾਂ ਵਿਚ ਜੁਗਾਂ ਦੀਆਂ ਸੱਟਾਂ ਖਾਣ ਪਿੱਛੋਂ ਇਕ ਦੂਜੇ ਵਾਸਤੇ ਪੈਦਾ ਹੁੰਦਾ ਹੈ। ਕੁੱਤੇ ਦਾ ਕੁੱਤਾ ਵੈਰੀ, ਇਹ ਸਰਮਾਏਦਾਰਾਂ ਦੀ ਬਿਮਾਰੀ, ਮਜ਼ਦੁਰ ਸ਼੍ਰੇਣੀ ਵਿਚ ਵੀ ਧਸ ਚੁਕੀ ਹੈ।

'ਫੋਰਮੈਨ ਇਸਨੂੰ ਨਹੀਂ ਰਖਣ ਲਗਾ, ਦਿਆਲ ਪਿਛਲੇ ਹਫਤੇ ਅਪ੍ਰੈਟਿਸ ਲਗਾ ਸੀ, ਅਗਲੇ ਹਫਤੇ ਤਿੰਨ ਰੋਜ਼ ਦਾ ਕਾਰੀਗਰ ਬਣ ਕੇ ਇਸੇ ਹੀ ਖ਼ਰਾਦ ਤੇ ਆ ਖਲੋਵੇਗਾ। ਦਿਆਲ ਹਰਨਾਮ ਹੋਰਾਂ ਦਾ ਆਦਮੀ ਹੈ ਤੇ ਫੋਰਮੈਨ ਉਨ੍ਹਾਂ ਦਾ ਆਪਣਾ..... ਪਰ ਖੈਰ, ਮੈਂ ਫੋਰਮੈਨ ਨੂੰ ਪੁਛਾਂਗਾ।'

ਇਹ ਖਰਾਦੀਆ ਬਲਵੰਤ ਹੈ, ਪਰ ਸਾਰੇ ਇਸ ਨੂੰ ਬੰਤਾ ਬੰਤਾ ਹੀ ਆਖ ਕੇ ਸਦਦੇ ਹਨ, ਪੂਰਾ ਨਾਂ ਭਾਵੇਂ ਇਸ ਦਾ ਬਲਵੰਤ ਸਿੰਘ ਹੈ। ਬਲਵੰਤ ਸਿੰਘ ਨੂੰ ਕੋਈ ਬਲਵੰਤ ਸਿੰਘ ਨਹੀਂ ਆਖਦਾ ਤੇ ਨਾ ਹੀ ਕਦੀ ਕਿਸੇ ਨੇ ਬਖਸ਼ੀ ਦੇ ਨਾਂ ਨਾਲ ਰਾਮ ਲਾਇਆ ਹੈ। ਇਹ ਰਾਮ ਤੇ ਸਿੰਘ ਸਭ ਫੈਕਟਰੀ ਤੋਂ ਬਾਹਰ ਦੇ ਅਜੂਬੇ ਹਨ, ਵਰਕਸ਼ਾਪ ਦੇ ਅੰਦਰ ਨਾਵਾਂ ਦੀ ਵਾੜ ਕਾਰੀਗਰਾਂ ਦੇ ਦਵਾਲਿਓਂ ਲਹਿ ਜਾਂਦੀ ਹੈ, ਉਹ ਕਾਰੀਗਰ ਹੀ ਹੁੰਦੇ ਹਨ, ਨਿਰੋਲ ਮਜ਼ਦੂਰ, ਜੋ ਸਿਰਫ਼ ਮਜ਼ਦੂਰੀ ਹੀ ਕਰਨਾ ਜਾਣਦੇ ਹਨ। ਉਹ ਜਦ ਖਰਾਦ

ਨਵਾਂ ਮਾਸਟਰ

੯੯.