ਪੰਨਾ:ਨਵਾਂ ਮਾਸਟਰ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਆ ਕੇ ਖਲੋਂਦੇ ਹਨ, ਰਾਮ ਤੇ ਸਿੰਘ ਤਿੱਖੇ ਟੂਲ ਦੀ ਕਟਣੀ ਧਾਰ ਤੋਂ ਡਰਦੇ ਬਾਹਰ ਸਾਹਿਬ ਦੀ ਕੋਠੀ ਵਿਚ ਹੀ ਚਕਰ ਲਾਉਣ ਵਾਸਤੇ ਰਹਿ ਜਾਂਦੇ ਹਨ, ਇਥੇ ਕੌਮਾਂ ਦੀਆਂ ਵਾੜਾਂ ਪੁਟੀਆਂ ਜਾਂਦੀਆਂ ਹਨ, ਮਜ਼੍ਹਬ ਦੀ ਬੇ ਬੁਨਿਆਦ ਫਸੀਲ ਗਿਰ ਜਾਂਦੀ ਹੈ, ਮਜ਼ਦੂਰ ਮਜ਼ਦੂਰ ਦੇ ਸਾਹਮਣੇ ਨਿਰਛੋਹ, ਪਾਕ ਤੇ ਸਵੱਛ ਹਸਤੀ ਵਿਚ ਜ਼ਾਹਰ ਹੁੰਦਾ ਹੈ।

ਬਲਵੰਤ ਪਤਲਾ ਲੰਮਾ ਚਹਲੀ ਵਰ੍ਹਿਆਂ ਦਾ ਇਕ ਕਾਮਯਾਬ ਖਰਾਦੀਆ ਹੈ। ਵਰਕਸ਼ਾਪ ਵਿਚ ਇਹ ਸਭ ਤੋਂ ਪੁਰਾਣਾ ਗਿਣਿਆਂ ਜਾਂਦਾ ਹੈ, ਇਸ ਸ਼ਾਪ ਦੇ ਪੰਜਾਹ ਖਰਾਦਾਂ ਤੇ ਵਾਰੀ ਵਾਰੀ ਹਥ ਅਜ਼ਮਾ ਚੁੱਕਾ ਹੈ, ਵਰਕਸ਼ਾਪ ਦੀਆਂ ਕਈ ਬਰਸਾਤਾਂ ਇਸ ਨੇ ਵੇਖੀਆਂ ਹਨ, ਮਣਾ ਮੂੰਹਾਂ ਲੋਹਾ ਇਸ ਦੇ ਫੌਲਾਦੀ ਹਥਾਂ ਵਿਚੋਂ ਆਪਣੀ ਕਿਸਮਤ ਘੜਾ ਕੇ ਨਿਕਲ ਚੁਕਾ ਹੈ। ਬਾਰਾਂ ਆਨੇ ਰੋਜ਼ ਤੇ ਪੰਦਰਾਂ ਸਾਲਾਂ ਦੀ ਉਮਰ ਵਿਚ ਅਪ੍ਰੈਂਟਿਸ ਲਗਾ ਸੀ, ਅੱਜ ਪੰਝੀ ਸਾਲਾਂ ਬਾਹਦ ਸਾਢੇ ਚਾਰ ਰੁਪੈ ਦਿਹਾੜੀ ਲੈ ਰਿਹਾ ਹੈ। ਵਰਕਸ਼ਾਪ ਵਿਚ ਹੀ ਇਸ ਦਾ ਸੂਰਜ ਚੜ੍ਹਦਾ ਹੈ ਤੇ ਡੁੱਬ ਜਾਂਦਾ ਹੈ, ਵੀਹ ਸਾਲ ਹੋ ਗਏ ਜਦ ਇਸਦਾ ਸਜਰਾ ਵਿਆਹ ਹੋਇਆ ਸੀ,- ਇਨ੍ਹਾਂ ਵੀਹ ਸਾਲਾਂ ਦੇ ਦੌਰਾਨ ਇਕ ਦਿਨ ਵੀ ਨਹੀਂ ਆਇਆ, ਇਸ ਨੂੰ ਘਰ ਸੂਰਜ ਚੜ੍ਹਿਆ ਹੋਵੇ, ਤੇ ਇਹ ਸੁਨਹਿਰੀ ਧੁਪ ਵਿਚ ਆਪਣੀ ਸਜ ਵਿਆਹੀ ਦਾ ਰੂਪ ਗਹੁ ਨਾਲ ਵੇਖ ਸਕਿਆ ਹੋਵੇ। ਇਸ ਨੂੰ ਕੁਝ ਕੁਝ ਮਾਣ ਹੈ, ਵਿਆਹ ਦੇ ਪਹਿਲੇ ਦਿਨਾਂ ਵਿਚ ਇਕ ਦਿਨ ਰਾਤ ਨੂੰ ਜਦ ਓਵਰ ਟਾਈਮ ਤੋਂ ਵਾਪਸ ਘਰ ਆਇਆ ਸੀ, ਇਸ ਦੀ ਜੀਵਨ-ਸਾਥਣ ਚੁਲ੍ਹੇ ਵਿਚ ਧੁਖਦੀਆਂ ਗਿਲੀਆਂ ਲਕੜਾਂ

੧੦੦.

ਮਸ਼ੀਨ ਸ਼ਾਪ