ਪੰਨਾ:ਨਵਾਂ ਮਾਸਟਰ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਫੂਕਾਂ ਮਾਰ ਕੇ ਬਾਲਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਸੀ, ਉਸ ਦਾ ਪਾਟਾ ਦੁਪਦਾ ਗਲ ਵਿਚ ਪਿਆ ਹੋਇਆ ਸੀ ਚੰਗਿਆੜੇ ਉਡ ਉਡ ਉਸ ਦੇ ਮੂੰਹ ਤੇ ਪੈ ਰਹੇ ਸਨ ਪਰ ਉਸ ਨੂੰ ਉਨ੍ਹਾਂ ਦੀ ਸੜਨ ਪ੍ਰਤੀਤ ਨਹੀਂ ਸੀ ਹੋ ਰਹੀ, ਕਿਉਂਕਿ ਭਾਵੇਂ ਉਹ ਪੋਹ ਦੀ ਇਕ ਰਾਤ ਸੀ ਤਾਂ ਵੀ ਫੂਕਾਂ ਮਾਰਨ ਕਰਕੇ ਉਸ ਦੇ ਚੇਹਰੇ ਤੇ ਪਸੀਨੇ ਦੇ ਮੋਤੀ ਖਿਲਰੇ ਹੋਏ ਸਨ ਤੇ ਉਸ ਦੀਆਂ ਅਖਾਂ ਤੇ ਡੋਰਿਆਂ ਵਿਚੋਂ ਦੋ ਮੋਟੇ ਮੋਟੇ ਅਥਰੂ ਗਲ੍ਹਾਂ ਤੋਂ ਥਲੇ ਵਹਿੰਦੇ ਵਹਿ ਹੀ ਗਏ ਸਨ,- ਤੇ ਜਦ ਇਹ ਅੰਦਰ ਗਿਆ, ਉਸ ਨੇ ਸ਼ਿਕਾਇਤ ਭਰੀਆਂ ਨਜ਼ਰਾਂ ਨਾਲ ਇਸ ਵਲ ਵੇਖਿਆ ਸੀ ਤਾਂ ਇਸ ਨੂੰ ਇਕ ਝੁਣ ਝੁਣੀ ਜਿਹੀ ਆ ਗਈ ਸੀ, ਪਰ ਉਸ ਦਿਨ ਉਹ ਉਸ ਨੂੰ ਬਹੁਤ ਸੋਹਣੀ ਲਗੀ ਸੀ।

ਬਸ ਉਹ ਹੀ ਇਕ ਰਾਤ ਸੀ, ਪਹਿਲੀ ਤੇ ਆਖਰੀ, ਜਦ ਬਲਵੰਤ ਨੇ ਇਕ ਔਰਤ ਦਾ ਹੁਸਨ ਤਕਿਆ ਤੇ ਮਾਣਿਆ ਸੀ। ਸਾਉਣ ਦੀਆਂ ਝੜੀਆਂ ਵੀ ਇਸ ਦਾ ਦਿਲ ਉਦਰਾ ਨਾ ਸਕੀਆਂ, ਸਿਆਲ ਦੀਆਂ ਲੰਮੀਆਂ ਰਾਤਾਂ ਵੀ ਇਸ ਵਿਚ ਚਸਕ ਨ ਪਾ ਸਕੀਆਂ, ਪਰ ਇਸ ਦੀ ਵਹੁਟੀ ਇਸਦੇ ਨਿਆਣੇ ਜੰਮਦੀ ਗਈ, ਜੰਮਦੀ ਗਈ, ਉਨ੍ਹਾਂ ਦਾ ਗੂੰਹ ਮੂਤ ਧੋਂਦੀ ਨਚੋੜਦੀ, ਆਪਣੀਆਂ ਛਾਤੀਆਂ ਚੂਸਾਉਂਦੀ ਚੂਸੀਂਦੀ ਰਹੀ ਤੇ ਖੁਰਦੀ ਖਰ ਗਈ,- ਸੱਤ ਬੱਚੇ ਮਹਿਟਰ ਕਰਕੇ ਉਹ ਬਲਵੰਤ ਨੂੰ ਵੀ ਰੰਡਿਆਂ ਕਰ ਗਈ, ਪੰਜਾਂ ਸਾਲਾਂ ਤੋਂ ਉਸ ਦੀ ਯਾਦ ਬਲਵੰਤ ਦੀਆਂ ਹੱਡੀਆਂ ਵਿਚ ਸਰਕਦੀ ਆ ਰਹੀ ਹੈ।

ਇਕ ਰਾਤ ਨਿਤ ਤੋਂ ਉਲਟ ਕੁਝ ਦੇਰ ਨਾਲ ਘਰ ਆ

ਨਵਾਂ ਮਾਸਟਰ

੧੦੧.