ਪੰਨਾ:ਨਵਾਂ ਮਾਸਟਰ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਿਹਾ ਸੀ, ਤਾਂ ਇਸ ਨੇ ਸਿਪਾਹੀਆਂ ਨਾਲ ਭਰੀਆਂ ਲਾਰੀਆਂ ਸੜਕ ਤੇ ਘੁਮਦੀਆਂ ਵੇਖੀਆਂ ਸਨ, ਲੋਕ ਡਰੇ ਹੋਏ ਵਗ ਵਾਂਗੂੰ ਇਕ ਦੂਜੇ ਨੂੰ ਡੇਗਦੇ ਜਿਧਰ ਮੂੰਹ ਆਉਂਦਾ ਦੌੜੇ ਜਾ ਰਹੇ ਸਨ, ਇਕ ਪਾਸਿਉਂ ਕੁਝ ਤੜ ਤੜ ਦੀ ਅਵਾਜ਼ ਆਈ ਸੀ, ਤੇ ਇਸ ਨੇ ਹਿੰਮਤ ਕਰਕੇ ਇਕ ਆਦਮੀ ਨੂੰ ਇਸ ਦਾ ਕਾਰਨ ਪੁਛਿਆ ਸੀ।

ਉਸ ਨੇ ਇਸ ਨੂੰ ਕਾਰਨ ਤੇ ਇਲਾਜ ਦੋਵੇਂ ਸਮਝਾ ਦਿਤੇ ਸਨ, ਉਸ ਨੇ ਦਸਿਆ ਸੀ ਕਿ ਦੁਨੀਆਂ ਦੇ ਵਿਕਾਸ਼ ਦਾ ਕਾਰਨ ਵਿਚਾਰ ਤੇ ਰੂਪ ਦੀ ਅਸਮਾਨਤਾ ਹੀ ਹੈ, ਪਰ ਜਦ ਇਹ ਅਸਮਾਨਤਾ ਤੀਖਣ ਹੋ ਜਾਏ ਬੇਚੈਨੀ ਵਧ ਜਾਂਦੀ ਹੈ, ਇਨਕਲਾਬ ਆਉਂਦਾ ਹੈ, ਇਹ ਤੜ ਤੜ ਹੁੰਦੀ ਹੈ,- ਅਜ ਦੀ ਸੁਸਾਇਟੀ ਦੀ ਪੈਦਾਵਾਰ ਦੇ ਸਾਧਨ ਸਾਂਝੇ ਹਨ, ਇਹ ਵਿਚਾਰ ਸਾਂਝਾ ਹੈ, ਪਰ ਇਸ ਦਾ ਰੂਪ, ਇਸ ਪੈਦਾਵਾਰ ਦੀ ਮਾਲਕ ਇਕ-ਪੁਰਖੀ ਹੈ, -ਸਾਂਝੀ ਪੈਦਾਵਾਰ ਸਾਂਝੀ ਮਾਲਕੀ ਨੂੰ ਜਨਮਾਏ ਬਿਨਾਂ ਨਹੀਂ ਰਹਿ ਸਕਦੀ, ਵਿਚਾਰ ਤੋਂ ਰੂਪ ਨੂੰ ਕੋਈ ਅਡਰਾ ਨਹੀਂ ਕਰ ਸਕਦਾ।

ਤੇ ਉਸ ਦਿਨ ਤੋਂ ਬਲਵੰਤ ਦੇ ਖਰਾਦ ਦੇ ਥਲੇ ਟੂਲਾਂ ਵਾਲੇ ਖਾਨੇ ਵਿਚ ਨਿਤ ਇਕ ਅਖਬਾਰ ਹੁੰਦਾ ਸੀ, ਰੋਟੀ ਦੀ ਛੁਟੀ ਵੇਲੇ ਉਹ ਪੜ੍ਹਿਆ ਕਰਦਾ ਤੇ ਬਾਕੀ ਸਭ ਸੁਣਿਆਂ ਕਰਦੇ, ਪਰ ਦਰਵਾਜ਼ਾ ਬੰਦ ਹੁੰਦਾ ਤੇ ਫੋਰਮੈਨ ਕਿਤੇ ਬਾਹਰ ਟਹਿਲ ਰਿਹਾ ਹੁੰਦਾ

'ਕਸਮ ਤੇਰੇ ਖੁਦਾ ਦੀ ਹੁਣ ਤੈਨੂੰ ਜੀਣ ਨਾ ਦੇਸਾਂ।
ਮਜ਼ਦੂਰਾਂ ਦੇ ਮਾਸੂਮਾਂ ਦੀ ਰਤ ਹਣ ਪੀਣ ਨ ਦੇਸਾਂ।'

ਆਪਣੇ ਖਰਾਦ ਤੇ ਖਲੋਤਾ ਬਖਸ਼ੀ ਗਾਉਂਦਾ ਹੈ। ਉਸਦੀ ਅਵਾਜ਼ ਖਰਾਦ ਦੀ ਗੜ ਗੜਾਹਟ ਦੇ ਤਾਲ ਨਾਲ ਮਿਲੀ ਸਾਰੀ

੧੦੨.

ਮਸ਼ੀਨ ਸ਼ਾਪ