ਪੰਨਾ:ਨਵਾਂ ਮਾਸਟਰ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਪ ਵਿਚ ਗੂੰਜ ਉਠਦੀ ਹੈ।

ਕੇਹਰ ਉਸ ਵਲ ਪਾਟੀਆਂ ਪਾਟੀਆਂ ਅਖਾਂ ਨਾਲ ਵੇਖਦਾ ਹੈ, ਉਸ ਦੇ ਮੋਟੇ ਮੋਟੇ ਫੁਟੇ ਬੁਲ੍ਹ ਖੁਲ੍ਹਦੇ ਹਨ, ਵਰਾਛਾਂ ਕੰਨਾਂ ਤਕ ਚੌੜੀਆਂ ਹੋ ਜਾਂਦੀਆਂ ਹਨ, ਉਸ ਦੇ ਹਥ ਵਿਚ ਪਾਲਸ਼ ਰੇਤੀ ਉਲਰਦੀ ਹੈ ਤੇ ਦੂਰੋਂ ਹੀ ਟਾਹਰਦਾ ਹੈ।

'ਵਾਹ ਓਏ ਕੋਮਨਸ਼ਟਾ....., ਹੀ, ਹੀ, ਹੀ..... ਪਈ ਗਾਉਂਦਾ ਤਾਂ ਸੋਹਣਾ ਏਂ ਤੂੰ.....' ਰੇਤੀ ਘੁਮਦੇ ਐਕਸਲ ਤੇ ਘਸਾਉਂਦਾ ਹੈ, ਘਸਰ ਘਸਰ ਦੀ ਅਵਾਜ਼ ਉਸ ਦੇ ਹਾਸੇ ਨੂੰ ਹੋਰ ਵੀ ਖਰ੍ਹਵਾ ਕਰ ਰਹੀ ਹੈ।

'ਹਾਂ, ਅਸੀਂ ਸਭ ਕੜੀਆਂ ਕੌਮਾਂ ਨਸ਼ਟ ਕਰ ਦੇਣੀਆਂ ਨੇ, ਸਾਰੀ ਦੁਨੀਆਂ ਤੇ ਸਿਰਫ ਇਕ ਹੀ 'ਕੌਮ ਹੋਵੇਗੀ,- ਮਜ਼ਦੂਰ ਦੀ ਕੌਮ। ਦੁਨੀਆਂ ਦੇ ਮਜ਼ਦੂਰੋ, ਇਕ ਹੋ ਜਾਓ....' ਉਹ ਫਿਰ ਗਾਉਂਦਾ ਹੈ

'ਮਜ਼ਦੂਰਾਂ ਦੇ ਮਾਸੂਮਾਂ ਦੀ ਰਤ ਹੁਣ ਪੀਣ ਨਾ ਦੇਸਾਂ'

ਮਸ਼ੀਨ ਸ਼ਾਪ ਦਾ ਜਾਲੀ ਵਾਲਾ ਫਾਟਕ ਖੁਲ੍ਹਦਾ ਹੈ, ਪ੍ਰੇਮਾ ਦੂਰੋਂ ਹੀ ਲੰਝੇ ਵਾਹ ਬੋਲਦਾ ਆਉਂਦਾ ਹੈ।

'ਓ ਬਸ਼ਕੀ, ਓ ਬਸ਼ਕੀ।'

ਪ੍ਰੇਮਾ ਇਕ ਪ੍ਰੈਸ ਮੈਨ ਹੈ, ਪ੍ਰੈਸ ਤੇ ਨੌਂ ਨੌਂ ਘੰਟੇ ਕਬਜ਼ੇ 'ਤੇ ਪੱਤੀਆਂ ਕਟਦਾ ਹੈ, ਸੂਤਰ ਸੂਤਰ ਮੋਟੀਆਂ ਪਤੀਆਂ ਉਸ ਦੀ ਡਾਈ- ਪੰਚ ਵਿਚ ਕੁੜਕ ਹੋ ਕੇ ਰਹਿ ਜਾਂਦੀਆਂ ਹਨ, ਉਸ ਦੀ ਪ੍ਰੈਸ ਵਿਚ ਇਕ ਜਾਦੂ ਹੈ, ਕੋਈ ਕਾਲਾ ਇਲਮ, ਜਿਸ ਦੀ ਉਸ ਨੂੰ ਆਪ ਵੀ ਸਮਝ ਨਹੀਂ ਆਉਂਦੀ,- ਤੇ ਕਦੀ ਕਦੀ ਉਹ ਸੋਚਿਆ ਕਰਦਾ

ਨਵਾਂ ਮਾਸਟਰ

੧੦੩.