ਪੰਨਾ:ਨਵਾਂ ਮਾਸਟਰ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਿਰ ਬਹਿਸ਼ਤਾਂ ਦੀਆਂ ਹੂਰਾਂ ਵੀ ਤਰਸ ਜਾਣਗੀਆਂ.......।'

ਮਹੇਸ਼ ਜਦ ਪਹਿਲੇ ਦਿਨ ਇਸ ਸ਼ਾਪ ਵਿਚ ਆਇਆ ਸੀ ਉਸ ਨੂੰ ਅਜੇ ਪ੍ਰੇਮੇ ਨਾਲ ਵਾਕਫੀ ਨਹੀਂ ਸੀ ਹੋਈ- ਪਰ ਪ੍ਰੇਮਾ ਆਪਣੇ ਸੁਭਾ ਮੂਜਬੀ ਉਸ ਦੇ ਖਰਾਦ ਅਗੇ ਜਾ ਖਲੋਤਾ ਸੀ ਤੇ ਇਕੋ ਸਾਹੇ ਯਾਰੀ ਗੰਢਦਿਆਂ ਕਹਿ ਗਿਆ ਸੀ।

'ਬਾਊ ਜੀ ਕਦ ਆਏ ਓ, ਅਗੇ ਕਿਥੇ ਕੰਮ ਕਰਦੇ ਸੀ, ਕੀ ਰੇਟ ਲਗਾ ਕੇ, ਇਥੇ ਕਿਸੇ ਨੂੰ ਪੰਜਾਂ ਤੋਂ ਵੱਧ ਨਹੀਂ ਮਿਲਦੇ, ਬੜੇ ਮਖੀ ਚੂਸ ਨੇ,- ਪਰ ਹੁਣ ਅਸਾਂ ਯੂਨੀਅਨ ਬਣਾ ਲਈ ਹੈ, ਅਸਾਂ ਤਰੱਕੀਆਂ ਕਰਵਾ ਲੈਣੀਆਂ ਹਨ, ਤੁਸੀਂ ਸਾਡੀ ਯੂਨੀਅਨ ਦੇ ਮੈਂਬਰ ਬਣੋਗੇ? ਹਾਂ ਜ਼ਰੂਰ, ਮਜ਼ਦੂਰ ਮਜ਼ਦੂਰ ਦਾ ਸਦਾ ਸਾਥੀ ਹੁੰਦਾ ਹੈ.......।'

ਤਾਂ ਮਹੇਸ਼ ਨੇ ਆਪਣੀ ਮੋਟੇ ਮੋਟੇ ਸ਼ੀਸ਼ਿਆਂ ਦੀ ਐਨਕ ਦੇ ਪਿਛੋਂ ਹਾਥੀ ਵਰਗੀਆਂ ਛੋਟੀਆਂ ਛੋਟੀਆਂ ਅੱਖਾਂ ਝਮਕੀਆਂ ਸਨ, ਪਟਾ ਫ਼ਰੀ-ਪੁਲੀ ਤੇ ਕਰਕੇ, ਖਬਾ ਹਥ ਹੈਡ-ਸਟਾਕ ਤੇ ਰਖਕੇ ਹੌਲੇ ਜਿਹੀ ਅਵਾਜ਼ ਵਿਚ ਆਪਣੀ ਸਾਰੀ ਕਹਾਣੀ ਕਹਿ ਸੁਣਾਈ। ਉਸ ਨੇ ਦਸਿਆ ਸੀ ਕਿ ਉਹ ਪਹਿਲਾਂ ਸੈਂਟਰਲ ਵਰਕਸ਼ਾਪ ਵਿਚ ਕੰਮ ਕਰਦਾ ਸੀ, ਇਕ ਵਾਰੀ ਇਕ ਫੋਰਮੈਨ ਨੇ ਉਸ ਨੂੰ ਆਪਣੇ ਪੈਨ ਦੀ ਕੈਪ ਖਰਾਦਣ ਵਾਸਤੇ ਦਿਤੀ, ਉਹ ਕੈਪ ਬਣਾ ਰਿਹਾ ਸੀ, ਉਸ ਦੀ ਬਦਕੀਸਮਤੀ ਨੂੰ ਸੁਪ੍ਰਿੰਟੈਂਡੈਂਟ ਆ ਗਿਆ, ਉਹ ਛੇਤੀ ਛੇਤੀ ਕੈਪ ਲੁਕਾ ਨਾ ਸਕਿਆ, ਸਾਹਿਬ ਨੇ ਉਸ ਨੂੰ ਡਿਸਮਿਸ ਕਰ ਦਿਤਾ। ਅਤੇ ਜਦ ਉਹ ਫੋਰਮੈਨ ਕੋਲ ਸ਼ਫਾਰਸ ਵਾਸਤੇ ਗਿਆ ਸੀ, ਉਸ ਨੇ ਕੋਰਾ ਜਵਾਬ ਦਿਤਾ ਤੇ

ਨਵਾਂ ਮਾਸਟਰ

੧੦੫.