ਪੰਨਾ:ਨਵਾਂ ਮਾਸਟਰ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਹਾ, -ਤੇਰੀ ਕਿਸਮਤ। ਇਬੇ ਉਸ ਨੂੰ ਸਾਢੇ ਤਿੰਨ ਰੁਪਏ ਮਿਲੇ ਸਨ, ਇਸ ਨਾਲ ਉਸ ਦਾ ਝਟ ਕਿਵੇਂ ਲੰਘ ਸਕਦਾ ਸੀ, ਪਰ ਬੇਕਾਰੀ ਜ਼ਿਆਦਾ ਹੋਣ ਕਰਕੇ ਹੋਰ ਕੀ ਚਾਰਾ ਹੋ ਸਕਦਾ ਸੀ।

ਮਹੇਸ਼ ਅਜੇ ਅਠਵੀਂ ਪਾਸ ਕਰਕੇ ਨਾਵੀਂ ਵਿਚ ਦਾਖਲ ਹੋਇਆ ਹੀ ਸੀ ਕਿ ਉਸ ਦੇ ਬਾਊ ਜੀ ਹਾਰਟ-ਫੇਹਲ ਹੋਣ ਨਾਲ ਗੁਜ਼ਰ ਗਏ। ਡਾਕਟਰ ਤਾਂ ਉਸ ਬਿਮਾਰੀ ਨੂੰ ਹਾਰਟ-ਫੇਹਲ ਹੀ ਦਸਦੇ ਸਨ, ਪਰ ਹੁਣ ਮਹੇਸ਼ ਠੀਕ ਸਮਝਣ ਲਗ ਪਿਆ ਸੀ, ਦਿਨੋਂ ਦਿਨ ਵਧ ਰਹੀ ਬੇਕਾਰੀ ਮਹਿੰਗਾਈ ਤੇ ਘਰ ਦੇ ਵਧੇ ਹੋਏ ਖਰਚ ਹੀ ਉਸ ਦੇ ਬਾਊ ਜੀ ਦੀ ਮੌਤ ਦੇ ਕਾਰਨ ਸਨ। ਉਹ ਇਨਾਂ ਪੜ੍ਹਿਆ ਹੋਇਆ ਨਹੀਂ ਸੀ, ਉਸ ਨੂੰ ਵੀ ਆਪਣੇ ਬਾਊ ਵਾਂਗੂੰ ਡਾਕਖਾਨੇ ਵਿਚ ਕਲਰਕੀ ਮਿਲ ਜਾਂਦੀ, ਖਰਾਦ ਦਾ ਕੰਮ ਸਿਖਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ, ਅਤੇ ਸਬਬ ਨਾਲ ਉਦੋਂ ਉਹਨਾਂ ਦਾ ਇਕ ਗਵਾਂਢੀ ਇਕ ਵਰਕਸ਼ਾਪ ਵਿਚ ਖਰਾਦੀਆ ਲਗਾ ਹੋਇਆ ਸੀ, ਉਸ ਦੀ ਮੇਹਰ-ਬਾਨੀ ਦਾ ਸਦਕਾ ਮਹੇਸ਼ ਆਪਣਾ, ਇਕ ਬੁਢੀ ਮਾਂ ਤੇ ਤਿੰਨ ਵਿਆਹੁਣ ਯੋਗ ਭੈਣਾਂ ਦਾ ਤਨ ਤਨੂਰ ਧੁਖਦਾ ਰਖਣ ਦੇ ਕਾਬਲ ਹੋ ਸਕਿਆ ਸੀ।

ਮਹੇਸ਼ ਦੇ ਅਡੇ ਪਿਛੇ ਕੰਧ ਨਾਲ ਕਿਸੇ ਅਮ੍ਰੀਕਨ ਅਖ਼ਬਾਰ ਵਿਚੋਂ ਕਿਸੇ ਮੇਮ ਦੀ ਰੰਗੀਨ ਤਸਵੀਰ ਲਗੀ ਹੋਈ ਹੈ। ਤਸਵੀਰ ਵਾਲੀ ਮੇਮ ਨੇ ਹਲਕੇ ਅਸਮਾਨੀ ਰੰਗ ਦਾ ਗਾਉਨ ਪਾਇਆ ਹੋਇਆ ਹੈ, ਜਿਸ ਦੇ ਥਲਿਉਂ ਉਸ ਦੇ ਅੰਗਾਂ ਦਾ ਉਭਾਰ ਫੁਟ ਫੁਟ ਪੈ ਰਿਹਾ ਹੈ। ਉਚੀ ਅਡੀ ਦੀ ਲਿਫਟੀ ਪਾਈ ਉਹ ਸਜੀ ਲਤ ਅਗੇ ਵਧਾਈ ਖਲੋਤੀ ਹੈ ਜਿਸ ਨਾਲ ਗਾਊਨ ਗੋਲ ਪਟ ਨੂੰ ਨੰਗਾ

੧੦੬.

ਮਸ਼ੀਨ ਸ਼ਾਪ