ਪੰਨਾ:ਨਵਾਂ ਮਾਸਟਰ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਕੇ ਦੋਵੇਂ ਪਾਸੇ ਪਲਮ ਰਿਹਾ ਹੈ। ਹਥ ਉਸ ਨੇ ਕਮਰ ਤੇ ਰਖੇ ਹੋਏ ਹਨ, ਬੁਲੀਆਂ ਤੋਂ ਇਕ ਮੁਸਕਾਨ ਹੈ, ਕੁੰਡਲੇ ਵਾਲ ਫੁਲਾਂ ਦੀ ਭਰੀ ਟੋਕਰੀ ਵਾਂਗੂੰ ਖਿੰਡੇ ਹੋਏ ਹਨ, ਨਸ਼ਿਆਈਆਂ ਅੱਖਾਂ ਵੇਖਣ ਵਾਲਿਆਂ ਵਲ ਵੇਖਦੀਆਂ ਦਿਲ ਵਿਚ ਕੁਤ-ਕੁਤਾਰੀਆਂ ਕਢ ਜਾਂਦੀਆਂ ਹਨ। ਮਹੇਸ਼ ਖਰਾਦ ਦੀ ਚਾਲ਼ ਬੰਨ੍ਹ ਕੇ ਪਿਛਾਂਹ ਪਰਤ ਕੇ ਉਸ ਵਲ ਵੇਖਣ ਲਗ ਜਾਂਦਾ ਹੈ, ਤਾਂ ਪ੍ਰੇਮਾ ਆ ਕੇ ਪਛਦਾ ਹੈ

'ਸੁੰਣਾ ਮਹੇਸ਼ ਤੇਰੀ ਮੇਮ ਦਾ ਕੀ ਹਾਲ ਹੈ, ਅਜੇ ਰਾਸੇ ਨਹੀਂ ਪਈ, ਅਜੇ ਵੀ ਆਕੜੀ ਖਲੋਤੀ ਹੈ?'

'ਹਾਂ ਅਮ੍ਰੀਕਨ ਮੇਮਾਂ.......।'

'ਬੰਨ੍ਹ ਇਹਨੂੰ ਵੀ ਖਰਾਦ ਤੇ'। ਫਿਰ ਵੇਖ ਕਿਵੇਂ ਦੋਵੇਂ ਹਸ ਪੈਂਦੇ ਹਨ।

'ਮਹੇਸ਼!' ਪ੍ਰੇਮਾ ਕੁਝ ਸੰਜੀਦਾ ਹੋ ਕੇ ਉਸ ਦੇ ਖਰਾਦ ਕੋਲ ਝੁੱਕ ਕੇ ਆਖਦਾ ਹੈ:- 'ਅਜ ਤਰੱਕੀਆਂ ਦੀ ਦਰਖਾਸਤ ਕੌਣ ਲਿਜਾਏਗਾ?'

ਤਰੱਕੀਆਂ ਦੀ ਦਰਖਾਸਤ। ਮਜ਼ਦੂਰ ਸਦਾ ਕਾਰਖਾਨੇਦਾਰਾਂ ਤੋਂ ਆਪਣੇ ਹੱਕ ਮੰਗਦੇ ਆਏ ਹਨ, ਤੇ ਕਾਰਖਾਨੇਦਾਰ ਸਦਾ ਪੱਲਾ ਛੁਡਾਂਦੇ ਰਹੇ ਹਨ। ਮਜ਼ਦੂਰ ਅਠ ਘੰਟੇ ਕੰਮ ਕਰਦੇ ਹਨ ਇਕ ਘੰਟੇ ਦੀ ਮਜ਼ਦੂਰੀ ਉਹਨਾਂ ਨੂੰ ਦਿਤੀ ਜਾਂਦੀ ਹੈ, ਤੇ ਬਾਕੀ ਸੱਤ ਘੰਟਿਆਂ ਦੇ ਕੰਮ ਦਾ ਮੁਨਾਫਾ ਕਾਰਖਾਨੇਦਾਰ ਹੜਪ ਕਰ ਜਾਂਦਾ ਹੈ,- ਹੋਰ ਮਸ਼ੀਨਰੀ ਵਧਾਉਂਦਾ ਹੈ, ਹੋਰ ਮਜ਼ਦੂਰ ਫਾਹੁੰਦਾ ਹੈ, ਹੋਰ, ਤੇ ਹੋਰ ਨਫਾ ਵਧਾਉਂਦਾ ਹੈ, ਪਰ ਨਾਲ ਹੀ ਭੁੁਖੇ ਨੰਗੇ ਵੇਹਲੇ ਮਜ਼ਦੂਰਾਂ ਦੀ ਫ਼ੌਜ ਵਧਦੀ ਜਾਂਦੀ ਹੈ। ਸਰਮਾਏ-

ਨਵਾਂ ਮਾਸਟਰ

੧੦੭.