ਪੰਨਾ:ਨਵਾਂ ਮਾਸਟਰ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾਰੀ-ਉਪਜਾਊ ਢੰਗ ਤੇ ਪੈਦਾਵਰ ਦੀ ਕਾਣੀ ਵੰਡ ਦੀਆਂ ਦੋ ਵੈਰੀ ਤਾਕਤਾਂ ਅਤਿ ਦਾ ਜ਼ੋਰ ਫੜੀ ਜਾ ਰਹੀਆਂ ਹਨ, ਮੌਜੂਦਾ ਭਾਈਚਾਰਾ ਤਬਾਹ ਹੋਣ ਤੋਂ ਨਹੀਂ ਬਚ ਸਕਦਾ ਜੋ ਉਪਜਾਊ ਢੰਗ ਤੇ ਵੰਡ ਵਿਚ ਇਨਕਲਾਬ ਨਾ ਆ ਜਾਏ,- ਇਕ ਇਨਕਲਾਬ ਜੋ ਜਮਾਤੀ ਵੰਡਾਂ ਬਰਬਾਦ ਕਰ ਦੇਵੇ..... ਬਲਵੰਤ ਨੇ ਇਕ ਵਾਰੀ ਰੋਟੀ ਖਾਣ ਵੇਲੇ ਇਸ ਦੇ ਨਾਲ ਇਹ ਵੀ ਦਸਿਆ ਸੀ, 'ਇਸ ਅਟੱਲ ਮਾਦੀ ਸਚਾਈ ਤੇ ਜੋ ਆਪਣੇ ਆਪ ਥੋੜੀ ਜਾਂ ਬਹੁਤ ਪ੍ਰਤੱਖ ਸ਼ਕਲ ਵਿਚ, ਇਕ ਅਟਲ ਲੋੜ ਵਾਂਗੂੰ ਲੁਟੀਂਦੀ ਘੁਸੀਂਦੀ ਮਜ਼ਦੂਰ ਜਮਾਤ ਦੇ ਦਿਲਾਂ ਤੇ ਦਿਮਾਗਾਂ ਤੇ ਅਸਰ ਪਾਈ ਜਾ ਰਹੀ ਹੈ,- ਇਸ ਸਚਾਈ ਤੇ ਹੀ ਨਾ ਕਿ ਕਿਸੇ ਇਨਸਾਫ ਦੀ ਫਿਲਾਸਫੀ ਤੇ ਜੋ ਕਿਸੇ ਕਊਚ ਵਿਚ ਬੈਠੇ ਫਿਲਾਸਫਰ ਦੇ ਘੁਮਦੇ ਦਿਮਾਗ ਦਾ ਧੂੰਆਂ ਹੈ, ਅਜ ਦੀ ਸਾਂਝੀਵਾਲਤਾ ਦੀ ਕਾਮਯਾਬੀ ਦੀ ਨੀਂਹ ਧਰੀ ਹੋਈ ਹੈ।"

"ਪਿਛਲੀ ਵਾਰ ਫੋਰਮੈਨ ਤੇ ਉਸ ਦੇ ਚਾਰ ਪੰਜ ਸਾਥੀਆਂ ਨੇ ਰੁਕਾਵਟ ਪਾਈ ਸੀ।" ਪ੍ਰੇਮਾ ਮਹੇਸ਼ ਨੂੰ ਦਸਦਾ ਹੈ, 'ਤੇ ਇਸ ਵਾਰ ਜੇ ਕਿਸੇ ਨੇ ਰੋਕਿਆ ਤਾਂ.....।'

'ਪਰ ਨਹੀਂ, ਐਤਕੀ ਸਾਨੂੰ ਸਾਰਿਆਂ ਨੂੰ ਇਕੱਠੇ ਹੀ ਜਾਣਾ ਚਾਹੀਦਾ ਹੈ!'

ਸਾਹਮਣੇ ਖਰਾਦਾਂ ਦੀ ਸਾਂਝੀ ਪੁਲੀ-ਸ਼ਾਫਟ ਤੇ ਬਲਵੰਤ ਦੇ ਖਰਾਦ ਦਾ ਪਟਾ ਟੁੱਟ ਜਾਂਦਾ ਹੈ। ਕੇਹਰ ਪਟੇ ਨੂੰ ਕੰਘੀ ਤੇ ਤਾਰ ਨਾਲ ਗੰਢ ਕੇ ਉਪਰ ਪੁਲੀ ਤੇ ਚੜ੍ਹਾਉਂਦਾ ਹੈ ਪਰ ਨਹੀਂ ਚੜ੍ਹਾ ਸਕਦਾ। ਇਕ ਪੌੜੀ ਕੌਲੇ ਨਾਲ ਲਾ ਕੇ ਉੱਪਰ ਚੜ੍ਹਦਾ ਹੈ, ਤੇਜ਼ ਘੁੰਮਦੀ ਸ਼ਾਫਟ ਦਾ ਧੱਕਾ ਲਗਦਾ ਹੈ, ਪੰਦਰਾਂ ਫੁੱਟਾਂ ਤੋਂ ਪੱਕੇ ਫਰਸ਼

੧੦੮.

ਮਸ਼ੀਨ ਸ਼ਾਪ