________________
ਨਿਹਾਲ ਕੌਰ- (ਨਹੋਰੇ ਨਾਲ) ਬਣਗਿਆ ਹੋਊਗਾ । ਪਰ ਮੇਰਾ
ਸਿਰ ਨਾ ਖਾਉ । ਜੋ ਮਰਜ਼ੀ ਏ ਕਰਦੇ ਫਿਰੋ। ਦਿਆਲ ਸਿੰਘ- (ਪੈਰ ਪੁਟਦਾ ਹੈ ਪਰ ਫੇਰ ਰੁਕਕੇ ਹੱਥ ਅੱਗੇ ਕਹਿੰਦਾ ਹੈ) ਸਚ ਹੈਥੋਂ ਪੰਜ ਪੈਸੇ ਤਾਂ ਦੇੇੇਹ,ਹੱਟੀਓਂ ਪਤਾਸੇ ਲੈਕੇ ਵੰਡ ਦੇਵਾਂਗੇ !
ਨਿਹਾਲ ਕੌਰ- (ਜੇਬ ਚੋਂ ਪੰਜ ਪੈਸੇ ਕਢ ਕੇ ਚਲਾ ਕੇ ਮਾਰਦੀ ਹੈ) ਜਾਹ ਵੰਡ ਆਓ ਪਤਾਸੇ ਜੇ ਡਿਪਟੀ ਬਣਜੇਗਾ । ਦਰਸ਼ਨ-(ਕੁਝ ਮਾਂ ਦੀਆਂ ਗੱਲਾਂ ਦੀ ਸ਼ਹਿ ਲੈਂਦਾ ਹੋਇਆ) ਬਾਪੂ ਮੁਨਸ਼ੀ ਮਾਰਿਆ ਕਰੂਗਾ, ਮੈਂ ਨੀ ਪੜਨਾ ਪੁੜਨਾ, ਮੈਂ ਤਾਂ ਮਹੀਆਂ ਹੀ ਚਾਰਿਆ ਕਰੂੰਗਾ ਦਿਆਲ ਸਿੰਘ- ਚਲ ! ਚਲ !! ਸਾਲਾ ਮਹੀਆਂ ਚਾਰਨ ਦਾ, ਕਿਸਮਤ ਵਿਚ ਹੈ ਤਾਂ ਦੋ ਜਮਾਤਾਂ ਪੜ੍ਹ ਲੈ। ਨਿਹਾਲ ਕੌਰ- ਜਾਣ ਦੇਹ ਜੁਆਕ ਨੂੰ ਕਿਉਂ ਮੁਨਸ਼ੀਆਂ ਦੇ ਵੱਸ ਪਾਉਣਾ ਐਂ । ਦਿਆਲ ਸਿੰਘ- (ਬੱਚੇ ਨੂੰ ਕੁਝ ਘੜੀਸਦਾ ਹੋਇਆ ਤੇ ਨਿਹਾਲੋਂ ਵਲ ਝਾਕਕੇ) ਦੇਖੋ ਓਏ ਯਾਰੋ ਕਿਵੇਂ ਜੁਆਕ ਨੂੰ ਢਾਂਡ ਰੱਖਣ ਤੇ ਤੁਲੀ ਹੋਈ ਹੈ । (ਦਰਸ਼ਨ ਨੂੰ) ਚਲ ਜੁਆਨ ਦੋ ਅੱਖਰ ਪੜ ਲੈ ਮੌਜਾਂ ਮਾਣੇਂਗਾ ਦੇਖਲਾ ਸਾਡਾ ਹਾਲ। ਨਿਹਾਲ ਕੌਰ- (ਦਿਆਲ ਸਿੰਘ ਦੇ ਬਾਹਰ ਜਾਣ , ਸਮ ਬੜਬੁੜਾਉਂਦੀ ਹੈ। ਕਿਸੇ ਨੇ ਕੀ ਕਿਤੀ ਪੜਾਈਐ ਏਸ ਨੂੰ, ਮੁੰਡਾ ਚੰਗਾ ਢਾਂਡੇ ਚਾਰਦਾ ਸੀ । ਪੜਕੇ ਤਾਂ ਇਹ ਜਾਨੀ ਦੀ.......(ਪਰਦਾ ਖਿਸਕਦਾ ਹੈ) ਨਵੀਂ ਵਿਆ -੧੫