ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਵਿੱਦਿਆ
" ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’’
(ਗੁਰੂ ਗ੍ਰੰਥ ਸਾਹਿਬ)
ਦੌਲਤ ਨਾਲੋਂ ਵਿੱਦਿਆ ਦਾ ਪਲੜਾ ਹਮੇਸ਼ਾ ਭਾਰੀ ਰਹਿੰਦਾ ਹੈ।
ਵਿੱਦਿਆ ਇਕ ਅਜੇਹੀ ਜਾਦੂ-ਸ਼ਕਤੀ ਹੈ ਜੋ ਜਿਉਂ ਜਿਉਂ ਵੰਡੀਏ ਤਿਉਂ ਤਿਉਂ ਵਧਦੀ ਹੈ।
ਵਿੱਦਿਆ ਇਕ ਗੁੱਝਾ ਜਾਦੁ ਹੈ ਜੋ ਨਾ ਚੋਰੀ ਹੋ ਸਕਦਾ ਹੈ, ਨਾ ਧੋਖੇ ਵਿਚ ਖੋਹਿਆ ਜਾ ਸਕਦਾ ਹੈ।
ਵਿੱਦਿਆ ਜੀਵਨ ਸਾਥੀ ਹੈ।