ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਡੋ-ਅੱਡ ਰਖਣ ਵਿਚ ਲਾ ਦਿੰਦੇ ਹਨ, ਤੇ ਫਿਰ ਗਿਲਾ ਕਰਦੇ ਹਨ ਕਿ ਅਸੀਂ ਹਮਦਰਦੀ ਤੇ ਵਿਚਾਰ ਵਿਚ ਇਕ ਦੂਜੇ ਤੋਂ ਲਾਂਭੇ ਜਾ ਰਹੇ ਹਾਂ! ਦੋਵੇਂ ਧਿਰਾਂ ਇਕ ਅਜੇਹੇ ਵਿਆਹੇ ਹੋਏ ਜੋੜੇ ਵਾਂਗੂ ਹਨ ਜੋ ਆਪਣਾ ਪਿੱਛਾ ਫੋਲ ਫੋਲ ਕੇ ਇਕ ਦੂਜੇ ਨੂੰ ਚਿੜ੍ਹਾਂਦੇ ਰਹਿੰਦੇ ਹਨ। ਇਕ ਕਹਿੰਦਾ ਹੈ ਕਿ ਤੈਨੂੰ ਸਹੇੜਨ ਤੋਂ ਪਹਿਲਾਂ ਮੈਂ ਕੇਡਾ ਖੁਸ਼ ਸਾਂ! ਤੇ ਦੂਜੀ ਕਹਿੰਦੀ ਹੈ, ਤੇਰੇ ਪੱਲੇ ਪੈਣ ਤੋਂ ਪਹਿਲਾਂ ਜਦ ਮੈਂ ਪੇਕੇ ਵਸਦੀ ਸਾਂ ਤਾਂ ਬਾਪੂ ਜੀ ਇਹ ਚੀਜ਼ਾਂ ਲਿਆ ਦਿੰਦੇ ਸਨ, ਔਹ ਚੀਜ਼ਾਂ ਲਿਆ ਦਿੰਦੇ ਸਨ! ਇਹ ਨਹੀਂ ਸਮਝਦੇ ਕਿ ਹੁਣ ਉਹ ਵਿਆਹੇ ਹੋਏ ਹਨ। ਨਾ ਉਹ ਇਸ ਨੂੰ ਛੱਡ ਕੇ ਨਵੇਕਲੇ ਗੁਲ-ਛਰੇ ਉਡਾ ਸਕਦਾ ਹੈ, ਤੇ ਨਾ ਇਹ 'ਮੁੜ ਕੰਵਾਰੀ' ਬਣ ਕੇ ਪੇਕੇ ਜਾ ਸਕਦੀ ਹੈ। ਹੁਣ ਤਾਂ ਇਕੱਠੇ ਰਹਿਣ ਦੀਆਂ ਹੀ ਜਾਚਾਂ ਸਿੱਖਣੀਆਂ ਪੈਣਗੀਆਂ।

੯੮