ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਲਸਾ ਦੀਵਾਨ ਨੇ ਜਨਮ ਲਿਆ। ਸ੍ਰ: ਸੁੰਦਰ ਸਿੰਘ ਸਾਹਿਬ ਮਜੀਠਾ ਜੋ ਇਸ ਨਵੇਂ ਦੀਵਾਨ ਦੇ ਮੋਢੀ ਸਨ, ੧੯੦੨ ਵਿਚ ਖਾਲਸਾ ਕਾਲਜ ਦੇ ਸਕੱਤਰ ਬਣੇ।

ਕਾਲਜ ਦੀ ਕੌਂਸਲ ਬਹੁਤ ਵੱਡੀ ਹੋਣ ਕਰਕੇ ਕੰਮ ਠੀਕ ਚਲਦਾ ਨਹੀਂ ਸੀ ਇਸ ਲਈ ਲਾਟ ਸਾਹਿਬ ਦੀ ਸਲਾਹ ਨਾਲ ੧੩ ਆਦਮੀਆਂ ਦੀ ਇਕ ਪ੍ਰਬੰਧਕ ਕਮੇਟੀ ਬਣਾਈ ਗਈ। ਕੰਮ ਚੰਗਾ ਰਿੜ੍ਹ ਪਿਆਂ ਅਤੇ ਕਾਲਜ ਦਿਨੋਂ ਦਿਨ ਚੜ੍ਹਦੀਆਂ ਕਲਾਂ ਵਿਚ ਹੋਣ ਲਗਾ। ੧੨ ਅਪ੍ਰੈਲ ੧੯੦੪ ਨੂੰ ਪੰਥ ਦੇ ਮਾਣਨੀਯ ਬਿਰਧ ਮਹਾਰਾਜ ਸਰ ਹੀਰਾ ਸਿੰਘ ਸਾਹਿਬ ਨਾਭਾ ਦੀ ਪ੍ਰਧਾਨਗੀ ਹੇਠ ਇਕ ਵੱਡਾ ਸਾਰਾ ਜਲਸਾ ਕੀਤਾ ਗਿਆ ਜਿਸ ਵਿਚ ਰਾਜਿਆਂ ਮਹਾਰਾਜਿਆਂ, ਸਰਦਾਰਾਂ, ਅਮੀਰਾਂ, ਗਰੀਬਾਂ ਨੇ ਦਰਸ਼ਨ ਦਿੱਤੇ। (ਪੰਥ ਵਿਚ ਇਹੋ ਜਿਹਾ ਅਦੁੱਤੀ ਇਕੱਠ ਫਿਰ ਮੁੜ ਕੇ ਕਦੀ ਨਹੀਂ ਹੋਇਆ।) ਮਹਾਰਾਜਾ ਹੀਰਾ ਸਿੰਘ ਜੀ ਆਪਣੇ ਹੱਥੀਂ ਸੰਗਤਾਂ ਨੂੰ ਪੱਖਾ ਝਲਦੇ ਸਨ। ਜਦ ਉਨ੍ਹਾਂ ਨੇ ਕਾਲਜ ਲਈ ਆਪਣੀ ਝੋਲੀ ਅੱਡ ਕੇ ਅਪੀਲ ਕੀਤੀ ਅਤੇ ਆਖਿਆ ਕਿ "ਖਾਲਸਾ ਜੀ! ਮੈਂ ਆਪ ਦਾ ਕੂਕਰ ਆਪ ਦੇ ਦਰ ਤੇ ਭਿਖਾਰੀ ਬਣ ਕੇ ਆਇਆ ਹਾਂ", ਤਾਂ ਚੋਹਾਂ ਪਾਸਿਆਂ ਤੋਂ ਲੱਖਾਂ ਤੇ ਹਜ਼ਾਰਾਂ ਰੁਪਿਆਂ ਦੇ ਦਾਨ ਦੀਆਂ ਅਵਾਜ਼ਾਂ ਆਉਣ ਲਗੀਆਂ। ਪਟਿਆਲੇ ਵਲੋਂ ੬ ਲੱਖ, ਨੀਂਦ ਵਲੋਂ ੨ ਲੱਖ ੬੫ ਹਜ਼ਾਰ, ਕਪੂਰਥਲੇ ਵਲੋਂ ੧ ਲੱਖ ੭ ਹਜ਼ਾਰ, ਫਰੀਦਕੋਟ ਵਲੋਂ ੧ ਲੱਖ ਰੁਪਏ ਦਾ ਐਲਾਨ ਹੋਇਆ। ਨਾਭੇ ਵਲੋਂ ਵੀ ੩ ਲੱਖ ੨ ਹਜ਼ਾਰ ਦੇਣਾ ਕੀਤਾ ਗਿਆ। ਕੁਲ ਉਗਰਾਹੀ (ਨਕਦ ਤੇ ਇਕਰਾਰੀ) ਵੀਹ ਲੱਖ ਤੱਕ ਜਾ ਪੁਜੀ। ਇਨਡਉਮੈਂਟ ਫੰਡ ਲਈ ੧੫, ੩੦,੪੭੭ ਰੁਪਏ ਨਕਦ ਜਮ੍ਹਾਂ ਹੋ ਗਏ ਅਤੇ ਵੱਡੀ ਇਮਾਰਤ ਲਈ ੩,੨੮,੪੮o ਰੁਪਏ ਰੋਕ ਬਣੇ, ਜਿਨ੍ਹਾਂ ਵਿਚੋਂ ੫੦,000 ਸਰਕਾਰ ਵਲੋਂ ਸੀ। ਸਿੱਖਾਂ ਦੀ ਮੰਗ ਉਤੇ ਸਰ ਚਾਰਲਸ ਰਿਵਾਜ਼, ਲਾਟ ਸਾਹਿਬ ਪੰਜਾਬ, ਨੇ ਇਕ ਹੋਰ ਭੀ ਉਦਮ ਕੀਤਾ। ਉਹ ਇਕ ਕਿ ਸਿਖ ਜ਼ਿਮੀਂਦਾਰਾਂ ਪਾਸੋਂ ਅਧਿਆਨੀ ਰੁਪਈਆ ਸਰਕਾਰੀ ਮਾਮਲੇ ਨਾਲ ਉਗਰਾਹਿਆ ਗਿਆ। ਇਸੇ ਲਾਟ ਸਾਹਿਬ ਦੇ ਨਾਂ ਉਤੇ ਕਾਲਜ ਦੇ ਹਾਲ ਦਾ ਨਾ "ਰਿਵਾਜ਼ ਹਾਲ" ਹੈ।

ਖਾਲਸਾ ਕਾਲਜ ਪਟਿਆਲਾ ਪਹਿਲਾਂ ਹੋਸਟਲ ਦੇ ਹੇਠਲਿਆਂ ਕਮਬਿਆਂ ਵਿਚ ਲਗਦਾ ਹੁੰਦਾ ਸੀ। ਫਿਰ ੧੭ ਨਵੰਬਰ ੧੯੦੪ ਨੂੰ ਵੱਡੀ ਇਮਾਰਤ ਦੀ

੧੦੯