ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੦੭ ਨੂੰ ਕਾਲਜ ਵਿਚ ਆਇਆ, ਤਾਂ ਕੁਝ ਮੁੰਡਿਆਂ ਨੇ ਉਸਨੂੰ ਫਕੜੀ ਮਾਰੀ, ਅਤੇ ਸਾਰੇ ਵਿਦਿਆਰਥੀਆਂ ਨੇ ਭੁੱਖ ਹੜਤਾਲ ਕੀਤੀ ਤੇ ਕਾਲੇ ਬਿੱਲੇ ਬੱਧੇ। ਇਸ ਹਾਦਸੇ ਨਾਲ ਕਾਲਜ ਨੂੰ ਸਰਕਾਰ ਕੁਝ ਸ਼ੱਕ ਨਾਲ ਦੇਖਣ ਲੱਗ ਪਈ। ਫੂਲਕੀਆਂ ਦੀਆਂ ਰਿਆਸਤਾਂ ਨੇ ਭੀ ਆਪਣੇ ਵਲੋਂ ਸਾਲਾਨਾ ਸੂਦ ਦੀ ਗ੍ਰਾਂਟ ਬੰਦ ਕਰ ਦਿੱਤੀ ਅਤੇ ਯੂਨੀਵਰਸਿਟੀ ਨੇ ਸੰਬੰਧ ਤੋੜ ਲੈਣ ਦੀ ਧਮਕੀ ਦਿਤੀ। (ਸਰਕਾਰ ਨੂੰ ਨਿਸ਼ਚਾ ਹੋ ਗਿਆ ਕਿ ਕਾਲਜ ਦੀ ਹਾਲਤ ਤਦੇ ਸੁਧਰੇ ਸਕਦੀ ਹੈ ਜੇਕਰ ਇਸ ਦੇ ਪ੍ਰਬੰਧ ਵਿਚ ਸਰਕਾਰ ਦਾ ਆਪਣਾ ਹੱਥ ਹੋਵੇ।

ਸੋ ੧੫ ਜੂਨ ੧੯੦੮ ਨੂੰ ਕਾਲਜ ਦਾ ਪ੍ਰਬੰਧ ਬਦਲਿਆ ਗਿਆ ਅਤੇ ਕਮਿਸ਼ਨਰ ਸਾਹਿਬ ਕਾਲਜ ਕੌਂਸਲ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਵਾਇਸ ਪ੍ਰਧਾਨ ਬਣੇ। ਸਕੱਤਰ ਤੇ ਪ੍ਰਿੰਸੀਪਲ ਸਰਕਾਰ ਵਲੋਂ ਨੀਅਤ ਹੋਣ ਲੱਗੇ। ਇਸ ਨਾਲ ਕਾਲਜ ਤਾਂ ਬਚ ਗਿਆ, ਪਰ ਸਿੱਖਾਂ ਵਿਚ ਕਾਲਜ ਵਲੋਂ ਉਪਰਾਮਤਾ ਵਰਤ ਗਈ। ਅਣਖੀਲੇ ਸਰਦਾਰ ਹਰਬੰਸ ਸਿੰਘ ਜੀ ਅਟਾਰੀ ਵਾਲੇ ਅਸਤੀਫ਼ਾ ਦੇ ਕੇ ਮੈਂਬਰੀ ਤੋਂ ਵੱਖ ਹੋ ਗਏ, ਅਤੇ ਸ: ਸੁੰਦਰ ਸਿੰਘ ਜੀ ਦਾ ਭੀ ਸ਼ਾਮਲ ਰਹਿਣਾ ਮੁਸ਼ਕਲ ਹੋ ਗਿਆ। ਸਤੰਬਰ ੧੯੧੨ ਵਿਚ ਕੁਝ ਏਹੋ ਜਿਹੀਆਂ ਹੋਰ ਤਬਦੀਲੀਆਂ ਕੀਤੀਆਂ ਗਈਆਂ ਜਿਨ੍ਹਾਂ ਕਰਕੇ ਸਰਦਾਰ ਜੀ ਨੂੰ ਭੀ ਅਸਤੀਫਾ ਦੇਣਾ ਪਿਆ। ਫ਼ੈਸਰ ਜੋਧ ਸਿੰਘ ਜੀ ਐਮ. ਏ. ਅਤੇ ਉਨ੍ਹਾਂ ਦੇ ਸਾਥੀ ਸ: ਨਰਾਇਣ ਸਿੰਘ ਜੀ ਐਮ. ਏ. ਨੂੰ ਨੌਕਰੀ ਛੱਡਣੀ ਪਈ। ਸਰਕਾਰ ਨੇ ਮੱਦਦ ਵਜੋਂ ਤਿੰਨ ਅੰਗਰੇਜ਼ ਪ੍ਰੋਫੈਸਰ ਆਪਣੇ ਵਿਦਿਅਕ ਮਹਿਕਮੇ ਵਿਚੋਂ ਲੈ ਕੇ ਖਾਲਸਾ ਕਾਲਜ ਨੂੰ ਹੁਦਾਰੇ ਦੇਣੇ ਕੀਤੇ।

ਇਸ ਨਿਰਾਸਤਾ ਵਾਲੀ ਹਾਲਤ ਵਿਚ ਕਾਲਜ ਨੂੰ ਸਰਕਾਰ ਵਲੋਂ ਇਕ ਅਜਿਹਾ ਚੰਗਾ ਪ੍ਰਿੰਸੀਪਲ ਮਿਲ ਗਿਆ, ਜਿਸ ਦੀ ਸ਼ਖ਼ਸੀਅਤ ਨੇ ਸਿਖਾਂ ਦਾ ਗਿਆ ਗਵਾਚਾ ਇਤਬਾਰ ਤੇ ਹਮਦਰਦੀ ਬਹੁਤ ਸਾਰੀ ਮੋੜ ਲਿਆਂਦੀ। ਇਹ ਸੀ ਮਿਸਟਰ ਜੀ. ਏ ਵਾਦਨ। ਇਹ ਸਿੱਖਾਂ ਦਾ ਸੱਚਾ ਖ਼ੈਰ-ਖ਼ਾਹ ਤੇ ਹਮਦਰਦ ਸੀ। ਇਸ ਨੇ ਨਾ ਕੇਵਲ ਕਾਲਜ ਨੂੰ ਹਰ ਪਾਸਿਓਂ ਤਰੱਕੀ ਦਿੱਤੀ, ਅਤੇ ਇਸ ਦੇ ਵਿਦਿਆਰਥੀਆਂ ਨੂੰ ਹਮਦਰਦੀ ਦਸ ਕੇ ਅਤੇ ਨੌਕਰੀਆਂ ਦਿਵਾ ਕੇ ਜੱਸ ਖੱਟਿਆ, ਸਗੋਂ ਕਾਲਜ ਨੂੰ ਯੂਨੀਵਰਸਿਟੀ ਬਨਾਣ ਦਾ ਖ਼ਿਆਲ ਪਹਿਲਾਂ-ਪਹਿਲ ਸਿੱਖਾਂ ਦੇ ਸਾਹਮਣੇ ਰੱਖਿਆ। ਉਸ ਦਾ ਖ਼ਿਆਲ ਕੁਝ ਪੂਰਾ ਹੁੰਦਾ ਭੀ ਦਿਸਦਾ ਸੀ ਕਿ ਪ੍ਰਿੰਸ ਐਫ ਵੈਲਜ਼ ਆ ਕੇ

੧੧੧