ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕਮੀਨਗੀ" ਹੁੰਦਾ ਸੀ, ਜਿਸ ਵਿਚ ਨੀਚਤਾ, ਕਾਇਰਤਾ, ਹੋਛਾਪਣ, ਤੰਗਦਿਲੀ, ਨਿਲੱਜਤਾ, ਸੰਗਾਉਣਾ, ਅਵੈੜ, ਮੋਟੀ ਠੁੱਲ੍ਹੀ ਤੇ ਹਰ ਤਰ੍ਹਾਂ ਦਾ ਕੋਝ ਸ਼ਾਮਿਲ ਸੀ।

ਜਿਉ -ਜਿਉਂ ਸਮਾਜ ਦੀ ਬਣਤਰ ਬਦਲਦੀ ਗਈ ਅਤੇ ਖਾਸ-ਖਾਸ ਵਿਹਲੀਆਂ ਜਮਾਤਾਂ ਦੀ ਥਾਂ ਆਮ ਲੋਕਾਂ ਦੀ ਕਦਰ ਵੱਧਦੀ ਗਈ, ਊਚ-ਨੀਚ ਦਾ ਭਾਵ ਨਸਲੀ ਜਾਂ ਖਾਨਦਾਨੀ ਵਿਤਕਰੇ ਉਤੇ ਨਿਰਭਰ ਹੋਣ ਲੱਗਾ, ਤਿਉਂ-ਤਿਉਂ ਸਾਊਪੁਣਾ ਭੀ ਸ਼ਖਸੀ ਗੁਣਾਂ ਲਈ ਵਰਤੀਣ ਲੱਗਾ। ਹੁਣ ਇਹ ਗੁਣ ਨਿਰੀਆਂ ਉੱਚੀਆਂ ਜਾਤੀਆਂ ਵਿਚ ਹੀ ਨਹੀਂ ਵੇਖਿਆ ਜਾਂਦਾ ਬਲਕਿ ਸਧਾਰਨ ਲੋਕਾਂ ਵਿਚ ਵੀ ਮਿਲਦਾ ਹੈ। ਇਸੇ ਦਾ ਨਾਮ ਸ਼ਰਾਫ਼ਤ, ਭਲਮਣਸਾਊ, ਬੀਬਾਪੁਣਾ ਹੈ।

ਇਸ ਗੁਣ ਦੀ ਅੱਜਕੱਲ ਖਾਸ ਲੋੜ ਹੈ। ਲੋਕਾਂ ਵਿਚੋਂ ਭਾਵੇਂ ਨਸਲੀ ਵਿਤਕਰੇ ਘੱਟ ਰਹੇ ਹਨ, ਪਰ ਹੋਰ ਕਈ ਤਰ੍ਹਾਂ ਦੇ ਵਖੇਵੇਂ ਦਮਾਗੀ ਤੇ ਸਮਾਜਕ ਉਨਤੀ ਅਵੁਨਤੀ ਦੇ ਕਾਰਣ ਵੱਧ ਰਹੇ ਹਨ। ਪੜ੍ਹਿਆਂ ਹੋਇਆਂ ਦੀ ਅਨਪੜ੍ਹਾਂ ਨਾਲ ਅਮੀਰਾਂ ਦੀ ਗਰੀਬਾਂ ਨਾਲ ਅਤੇ ਧਰਮ ਦੇ ਠੇਕੇਦਾਰਾਂ ਦੀ ਆਮ ਖੁਲ੍ਹ ਖਿਆਲੀਆਂ ਤੇ ਖੁਲ੍ਹ ਵਰਤੀਆਂ ਨਾਲ ਖਹਿ-ਮਖਹਿ ਬਣੀ ਰਹਿੰਦੀ ਹੈ। ਇਸ ਟਾਕਰੇ ਵਿਚ ਹਰ ਵਕਤ ਇਹ ਖ਼ਤਰਾ ਰਹਿੰਦਾ ਹੈ ਕਿ ਇਕ ਧਿਰ ਦੂਜੀ ਧਿਰ ਨਾਲ ਵਰਤਦਿਆਂ ਸਭਿੱਤਾ ਦੇ ਪੈਂਤੜੇ ਤੋਂ ਥਿੜਕ ਜਾਏ।

ਫਿਰ ਜ਼ਿੰਦਗੀ ਦੀ ਦੋੜ ਭੱਜ ਰੋਜ਼ੀ ਕਮਾਉਣ ਦੀ ਹਫੜਾ-ਦਫੜੀ ਇੰਨੀ ਵੱਧ ਗਈ ਹੈ ਕਿ ਇਸ ਖੇਡ ਵਿਚ ਸਾਊਪੁਣੇ ਦੇ ਨੇਮ ਪਾਲਣੇ ਔਖੇ ਹੋ ਜਾਂਦੇ ਹਨ। ਪਰ ਇਕ ਆਦਮੀ ਆਪਣਾ ਹੀ ਕੰਮ ਸਾਰਨਾ ਚਾਹੁੰਦਾ ਹੈ ਤੇ ਹੋਰਨਾਂ ਤੋਂ ਅਗਾਂਹ ਲੰਘ ਕੇ ਛੇਤੀ ਹੀ ਕਾਮਯਾਬੀ ਦਾ ਮੂੰਹ ਦੇਖਣਾ ਚਾਹੁੰਦਾ ਹੈ। ਇਸ ਉਤਾਵਲ ਵਿਚ ਕਦੀ ਵੇਰ ਸ਼ਰਾਫ਼ਤ ਦਾ ਪੱਲਾ ਹਥੋਂ ਛੜਕ ਜਾਂਦਾ ਹੈ।

ਅੱਜਕੱਲ ਲੋਕਾਂ ਵਿਚ ਸਵੈਮਾਨਤਾ ਦਾ ਇਕ ਗਲਤ ਖਿਆਲ ਘਰ ਕਰ ਗਿਆ ਹੈ। ਉਹ ਹੈ ਆਪਣੀ ਪੁਜੀਸ਼ਨ ਕਾਇਮ ਰੱਖਣ ਦੀ ਹੈਂਕੜ। ਅੱਗੇ ਲੋਕਾਂ ਨੂੰ ਖਿਆਲ ਹੁੰਦਾ ਸੀ ਕਿ ਹਾਏ ਸਾਡਾ ਨੱਕ ਨਹੀਂ ਰਹਿੰਦਾ। ਹੁਣ ਉਸ ਦੀ ਥਾਂ ਪਦਵੀ ਦੇ ਵਿਖਾਵੇ ਨੇ ਮਲ ਲਈ ਹੈ। ਗੱਡੀ ਦੇ ਡੱਬੇ ਵਿਚ ਕੋਲ ਬੈਠਾ ਮੁਸਾਫਰ ਤੇਹ ਨਾਲ

੧੧੭