ਜਾਣ ਤੇ ਇੰਨਾ ਗੁੱਸੇ ਹੋ ਜਾਣਾ ਕਿ ਉਸ ਵਿਚਾਰੇ ਟੱਬਰ ਨੂੰ ਇੱਕ ਨਜ਼ਰ ਨਾਲ ਭਸਮ ਕਰ ਕੇ ਭੀ ਰਾਜ਼ੀ ਨਾ ਹੋਣਾ, ਬਲਕਿ ਉਸਦੀ ਗਤੀ ਲਈ ਹਜ਼ਾਰਾਂ ਸਾਲ ਦੀ ਇਕ-ਟੰਗੀ ਭਗਤੀ ਕਰ ਕੇ ਰੀਗਾ ਲਿਆਣ ਉਤੇ ਮਜਬੂਰ ਕਰਨਾ! ਏਹੋ ਜਿਹੇ ਬੇਥਵੇ ਰੱਬ ਦੀ ਰਜ਼ਾ ਕੀ ਹੋ ਸਕਦੀ ਹੈ? ਬੇਥ੍ਹਵੀ। ਇਹੋ ਜਿਹੇ ਰੱਬ ਦੀ ਮਰਜ਼ੀ ਕਿਸੇ ਨੇਮ ਹੇਠਾਂ ਨਹੀਂ ਆ ਸਕਦੀ। ਜਿਵੇਂ ਲੋਂਕੀ ਵਕਤ ਦੇ ਪਾਤਸ਼ਾਹ ਨੂੰ ਖ਼ਦਸਰ, ਬੇਥ੍ਹਵੀ ਰਜ਼ਾ ਦਾ ਮਾਲਕ ਦੇਖਦੇ ਸਨ, ਉਸੇ ਤਰ੍ਹਾਂ ਦਾ ਰੱਬ ਮੰਨ ਲੈਂਦੇ ਸਨ। ਰੱਬ ਕੀ ਸੀ ਇਕ ਵੱਡੇ ਦਰਜ਼ੇ ਦਾ ਮੁਗਲ ਸੀ।
ਪਰ ਮੌਜੂਦਾ ਸਮੇਂ ਵਿਚ ਜਿਵੇਂ ਸੰਸਾਰੀ ਪਾਤਸ਼ਾਹ ਬਾਬਤ ਖ਼ਿਆਲ ਬਦਲ ਗਿਆ ਹੈ, ਤਿਵੇਂ ਰੱਬ ਬਾਬਤ ਭੀ ਪੁਰਾਣਾ ਯਕੀਨ ਬਦਲ ਗਿਆ ਹੈ। ਹੁਣ ਅਸੀਂ ਖਿਆਲ ਕਰਨ ਲੱਗ ਪਏ ਹਾਂ ਕਿ ਰੱਬ ਦਾ ਆਪਣਾ ਇਕ-ਰਸ ਸੁਭਾਅ ਹੈ, ਇਕ ਨੇਮ ਪਾਲੂ ਵਤੀਰਾ ਹੈ, ਅਤੇ ਉਹ ਨਿੱਕੀ-ਨਿੱਕੀ ਗੱਲ ਪਿੱਛੇ ਆਪਣੀ ਰਚਨਾ ਦੇ ਕੰਮਾਂ ਵਿਚ ਸਿੱਧਾ ਦਖ਼ਲ ਨਹੀਂ ਦਿੰਦਾ। ਉਹ ਆਪਣੀ ਮਰਜ਼ੀ ਤਾਂ ਹਰ ਵਕਤ ਵਰਤਦਾ ਹੈ, ਪਰ ਇਹ ਮਰਜ਼ੀ ਬੱਝਵੇਂ ਨੇਮਾਂ ਅਨੁਸਾਰ ਚਲਦੀ ਹੈ, ਜਿਨ੍ਹਾਂ ਨੂੰ ਕੁਦਰਤ ਦੇ ਨੇਮ ਆਖਦੇ ਹਨ। ਉਹ ਮੂੰਹ ਪੀੜ ਕੇ ਆਪ ਕਦੀ ਨਹੀਂ ਬੋਲਿਆ। ਜਦੋਂ ਕੋਈ ਗੱਲ ਮਨੁੱਖਾਂ ਤਕ ਪੁਚਾਣਾ ਚਾਹੁੰਦਾ ਹੈ ਤਾਂ ਮਨੁੱਖਾਂ ਦੇ ਹੀ ਹਿਰਦਿਆਂ ਰਾਹੀਂ ਉਨ੍ਹਾਂ ਦੀ ਹੀ ਬੋਲੀ ਵਿਚ ਬੋਲਦਾ ਹੈ। ਜ਼ਰੂਰੀ ਨਹੀਂ ਕਿ ਪੈਗੰਬਰਾਂ ਰਾਹੀਂ ਜਾਂ ਖ਼ਾਸ ਪੁਸਤਕਾਂ ਰਾਹੀਂ ਹੀ ਬੋਲੇ। ਆਮ ਮਨੁੱਖਾਂ ਦੇ ਦਿਲ ਨੂੰ ਆਪਣੇ ਬੋਲਣ ਦਾ ਜ਼ਰੀਆ ਬਣਾਉਂਦਾ ਹੈ। 'ਦਿਲ ਦਾ ਮਲਾਕੁ ਕਰੇ ਹਾਕੁ। ਕੁਰਾਨ ਕਤੇਬ ਤੇ ਪਾਕੁ’ (ਰਾਮਕਲੀ ਮ:੫) ਬਾਣੀ ਪ੍ਰਭ ਕੀ ਸਭੁ ਕੇ ਬੋਲੈ। ਆਪਿ ਅਡੋਲ ਨਾ ਕਬਹੂ ਡੋਲੈ'(ਸੁਖਮਨੀ): ਜਿਹੜਾ ਭੀ ਕੰਮ ਕਰਨਾ ਹੁੰਦਾ ਹੈ, ਉਹ ਆਪਣੀ ਕੁਦਰਤਿ ਰਾਹੋਂ ਕਰਦਾ ਹੈ। ਇਸ ਤੋਂ ਬਾਹਰ ਕੁਝ ਨਹੀਂ ਹੁੰਦਾ। ਆਸਾ ਦੀ ਵਾਰ ਦੀ ਤੀਜੀ ਪਉੜੀ ਦੇ ਦੂਜੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਇਹ ਗੱਲ ਸਾਫ਼ ਕਰ ਕੇ ਦੱਸਦੇ ਹਨ ਕਿ ਜੋ ਕੁਝ ਦਿੱਸਦਾ ਜਾਂ ਸੁਣੀਂਦਾ ਹੈ, ਰੱਬ ਦੀ ਕੁਦਰਤ ਅਨੁਸਾਰ ਹੁੰਦਾ ਹੈ। ਸਾਡੇ ਖਾਣ-ਪੀਣ, ਪਹਿਨਣ ਵਿਚ ਕੁਦਰਤ ਕੰਮ ਕਰਦੀ ਹੈ। ਨੇਕੀ ਬਦੀ ਨਾਲ ਅਪਨਾਣ ਦੇ ਭਾਵ ਕੁਦਰਤੀ ਤੌਰ ਤੇ ਸਾਡੇ ਅੰਦਰ ਪੈਦਾ ਹੁੰਦੇ ਤੇ ਸਾਡੇ ਪਾਸੋਂ ਕਰਮ ਕਰਾਉਂਦੇ ਹਨ।
੧੩੯