ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਜਵਾਬ ਦਿੰਦੀ ਹੈ "ਕਿਉਂ" ਤੇ "ਕੀਹ" ਦਾ ਨਹੀਂ। ਇਸ ਨੁਕਤੇ ਤੋਂ ਦੇਖੀਏ, ਤਾਂ ਕੁਦਰਤਿ ਆਪ ਇਕ ਮੁਅਜ਼ਜ਼ਾ ਹੈ। ਇਸ ਤੋਂ ਵੱਡਾ ਮੁਅੱਜਜ਼ਾ ਹੋਰ ਕੋਈ ਨਹੀਂ!

ਖੂਬਸੂਰਤੀ ਭੀ ਇਕ ਕਰਾਮਾਤ ਹੈ। ਕੀ ਤੁਸੀਂ ਨੱਕ, ਮੂੰਹ, ਹੋਂਠ, ਅੱਖਾਂ ਦੇਖ ਕੇ ਦੱਸ ਸਕਦੇ ਹੋ ਕਿ ਸੁੰਦਰਤਾ ਕਿਸ ਵਿਚ ਹੈ? ਕੀ ਰੰਗ ਸੰਦਰਤਾ ਹੈ ਜਾਂ ਸੁਡੌਲਤਾ? ਚੰਮ ਸੁੰਦਰਤਾ ਹੈ ਜਾਂ ਇਸ ਦੀ ਨਰਮਾਈ ਤੇ ਕੋਮਲਤਾ? ਇਹ ਇਕ ਅਚੰਭਾ ਹੈ, ਜਿਸ ਦਾ ਕਾਰਣ ਲੱਭਣਾ ਔਖੀ ਹੈ। ਕਈ ਕਹਿਣਗੇ ਇਹ ਵੇਖਣ ਵਾਲੀਆਂ ਚੀਜ਼ਾਂ ਵਿਚ ਹੁੰਦੀ ਹੈ ਖਾਸ ਕਰਕੇ ਉਨ੍ਹਾਂ ਦੀ ਉਤਲੀ ਸਤ੍ਹਾ ਵਿਚ। ਕਈ ਕਹਿਣਗੇ ਨਹੀਂ, ਇਹ ਤਾਂ ਮਨੁੱਖੀ ਮਨ ਦੇ ਅੰਦਰ ਦਾ ਗੁੱਲ ਹੈ।

ਨੇਕੀ ਦਾ ਭਾਵ ਭੀ ਕਰਾਮਾਤ ਹੈ, ਕਿਉਂਕਿ ਇਸ ਨੂੰ ਭੀ ਅਸੀਂ ਦਲੀਲ ਦੀ ਕਸਵਟੀ ਉਤੇ ਨਹੀਂ ਚਾੜ੍ਹ ਸਕਦੇ। ਨੇਕ ਉਹ ਹੈ ਜੋ "ਅਪੁਨਾ ਬਿਗਾੜ ਬਿਗਾਨਾ ਸਾਂਢੈ।" ਕੀ ਇਹ ਆਮ ਵਿਚਾਰ ਦੇ ਅਨੁਕੂਲ ਹੈ? ਮੈਂ ਭਲਾ ਕਿਉਂ ਕਰਾਂ? ਕੀ ਲਾਭ ਦਾ ਖ਼ਿਆਲ ਹੀ ਨੇਕੀ ਦੀ ਅੰਸ਼ ਘਟਾ ਦਿੰਦਾ ਹੈ?

ਕੀ ਪਿਆਰ ਇਕ ਮੁਅਜ਼ਜਾ ਨਹੀਂ? ਕਿਸੇ ਤੀਵੀਂ ਜਾਂ ਮਰਦ ਵਿਚ ਬਹੁਤ ਗੁਣ ਨਾ ਭੀ ਹੋਣ, ਪਰ ਫੇਰ ਭੀ ਉਹ ਇਕ ਦੂਜੇ ਉਤੇ ਜਾਨ ਵਾਰਨ ਲਈ ਤਿਆਰ ਹੁੰਦੇ ਹਨ। ਇਕ ਦੂਜੇ ਨੂੰ ਵੇਖੇ ਬਿਨਾਂ ਰਹਿ ਨਹੀਂ ਸਕਦੇ। ਕੀ ਇਹ ਵਿਚਾਰ ਦੇ ਅਨੁਕੂਲ ਹੈ? ਕੀ ਆਮ ਲੋਕ ਇਨ੍ਹਾਂ ਪ੍ਰੇਮੀਆਂ ਨੂੰ ਦੇਖ ਕੇ ਕਹਿ ਸਕਦੇ ਹਨ ਕਿ ਇਨ੍ਹਾਂ ਦੀ ਖਿੱਚ ਵਿਚ ਵਾਜਬੀ ਕਾਰਨ ਮੌਜੂਦ ਹਨ? ਨਹੀਂ। ਤਾਂ ਫੇਰ ਪਿਆਰ ਮੁਅਜ਼ਜਾ ਹੀ ਹੋਇਆ ਨਾ, ਜੋ ਇਨ੍ਹਾਂ ਦੀਆਂ ਅੱਖਾਂ ਨੂੰ ਉਹ ਕੁਝ ਦਿਖਾ ਰਿਹਾ ਹੈ ਅਤੇ ਦਿਲਾਂ ਨੂੰ ਉਹ ਕੁਝ ਸਮਝਾ ਰਿਹਾ ਹੈ ਜੋ ਸਾਧਾਰਨ ਕਾਰਜ ਤੇ ਕਾਰਨ ਵਾਲੇ ਸੰਬੰਧ ਤੋਂ ਪਰ੍ਹੇ ਹੈ।

ਮੈਂ ਕਰਾਮਾਤ ਵਿਚ ਪੂਰੀ ਤਰ੍ਹਾਂ ਯਕੀਨ ਰੱਖਦਾ ਹਾਂ, ਜਦ ਮੈਂ ਖੜੋ ਕੇ ਵਾਹਿਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਹੇ ਪ੍ਰਭੂ! ਮੇਰੇ ਭਰਾ ਨੂੰ ਬਿਮਾਰੀ ਤੋਂ ਬਚਾ ਲੈ। ਜੇ ਮੈਂ ਕਰਾਮਾਤ ਵਿਚ ਯਕੀਨ ਨਾ ਕਰਦਾ ਤਾਂ ਡਾਕਟਰ ਦੀ ਦਵਾਈ ਉਤੇ ਪੂਰੀ ਤਰ੍ਹਾਂ ਭਰੋਸਾ ਕਰ ਕੇ ਰੱਬ ਦਾ ਬੂਹਾ ਨਾ ਖੜਕਾਂਦਾ। ਮੈਂ ਕਹਿੰਦਾ, ਜ਼ਿਸ ਕਰਕੇ ਬਿਮਾਰੀ ਆਈ ਹੈ ਜਦ ਉਹ ਕਾਰਨ ਦੂਰ ਹੋ ਜਾਣਗੇ ਤਾਂ ਆਪੇ ਅਰੋਗਤਾ ਆ ਜਾਵੇਗੀ। ਪਰ ਨਹੀਂ ਮੈਂ ਅਰਦਾਸ ਉਤੇ ਯਕੀਨ ਰੱਖਦਾ ਹਾਂ ਅਤੇ ਉਮੀਦ

੧੪੨