ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦਾ ਹਾਂ ਕਿ ਰੱਬ ਮੇਰੇ ਤਰਲੇ ਸੁਣ ਕੇ ਬਹੁੜੇਗਾ ਅਤੇ ਸਭ ਕਾਰਨਾਂ ਵਿਚ ਦਖ਼ਲ ਦੇ ਕੇ ‘ਕਰਾਮਾਤ' ਕਰੇਗਾ ਤੇ ਮੇਰੇ ਭਰਾ ਨੂੰ ਬਚਾ ਲਏਗਾ। ਅਰਦਾਸ ਵਿਚ ਯਕੀਨ ਕਰਨਾ ਕਰਾਮਾਤ ਨੂੰ ਮੰਨਣਾ ਹੈ। ਜਦੋਂ ਭੀ ਅਰਦਾਸ ਸੁਣੀ ਜਾਂਦੀ ਹੈ, ਮੁਅਜਜ਼ਾ ਹੁੰਦਾ ਹੈ। ਨਹੀਂ ਤਾਂ ਕੋਈ ਅਰਦਾਸ ਕਰੇ ਹੀ ਨਾ।

ਰੱਬ ਅਰਦਾਸ ਸੁਣਦਾ ਹੈ ਅਤੇ ਮੁਅੱਜਜ਼ਾ ਕਰਦਾ ਹੈ। ਪਰ ਕਰਦਾ ਆਪਣੀ ਕੁਦਰਤ ਦੇ ਰਾਹੋਂ ਹੈ। ਅਸੀਂ ਮੀਂਹ ਮੰਗਦੇ ਹਾਂ। ਰੱਬ ਮੀਂਹ ਪਾਂਦਾ ਹੈ ਪਰ ਕਿਵੇਂ? ਸਾਡੀ ਅਰਦਾਸ ਸੁਣ ਕੇ ਰੱਬ ਆਪਣੀ ਕੁਦਰਤ ਦੀਆਂ ਸਾਧਾਰਨ ਸ਼ਕਤੀਆਂ ਨੂੰ ਕੰਮ ਵਿਚ ਲਿਆਂਦਾ ਹੈ ਤੇ ਮੀਂਹ ਪਾਂਦਾ ਹੈ। ਮੀਂਹ ਖਰਿਓ ਨਹੀਂ ਵਰ੍ਹਦਾ। ਪਹਿਲਾਂ ਝੜ ਪੈਂਦਾ ਹੈ। ਫੇਰ ਉਸ ਵਿਚੋਂ ਕਣੀਆਂ ਵਸਦੀਆਂ ਹਨ। ਜੇ ਅੰਨ੍ਹਾ ਅਰਦਾਸ ਕਰੇ ਕਿ ਮੇਰੀਆਂ ਅੱਖਾਂ ਵੱਲ ਹੋ ਜਾਣ ਤਾਂ ਰੱਬ ਹਾਲਾਤ ਮੁਤਾਬਕ ਅਰਦਾਸ ਸੁਣਦਾ ਹੈ। ਅੰਨ੍ਹੇ ਦੀਆਂ ਅੱਖਾਂ ਨੌ ਬਰ ਨੌ ਹੋ ਜਾਂਦੀਆਂ ਹਨ। ਪਰ ਕਿਵੇਂ ? ਉਸ ਦੇ ਆਨਿਆਂ ਵਿਚ ਜਾਂ ਅੱਖਾਂ ਨੂੰ ਦਮਾਗ਼ ਨਾਲ ਜੋੜਨ ਵਾਲੀਆਂ ਨਾੜਾਂ ਵਿਚ ਜੋ ਖ਼ਰਾਬੀਆਂ ਸਨ ਓਹ ਦੂਰ ਹੋ ਕੇ ਪੁਰਾਣੇ ਸੰਬੰਧ ਜੁੜ ਜਾਂਦੇ ਹਨ। ਪਰ ਜੇ ਅੱਖਾਂ ਦੇ ਆਨੇ ਕੱਢੇ ਹੋਏ ਹੋਣ ਜਾਂ ਉਸ ਅੰਗ ਦੇ ਹੋਰ ਜ਼ਰੂਰੀ ਹਿੱਸੇ ਮੌਜੂਦ ਹੀ ਨਾ ਹੋਣ, ਤਾਂ ਉਨ੍ਹਾਂ ਅੰਦਰ ਸੁਜਾਖਾ ਹੋਣ ਦੀ ਤਬਦੀਲੀ ਨਹੀਂ ਹੋ ਸਕਦੀ। ਇਸ ਤਰ੍ਹਾਂ ਮੁਰਦੇ ਭੀ ਜ਼ਿੰਦਾ ਹੋ ਸਕਦੇ ਹਨ, ਪਰ ਸਾਧਾਰਨ ਕੁਦਰਤੀ ਤਰੀਕੇ ਨਾਲ ਅਰਥਾਤ ਮੌਤ ਦੇ ਥੋੜ੍ਹੇ ਚਿਰ ਪਿੱਛੋਂ (ਜਦੋਂ ਅਜੇ ਸਰੀਰ ਗਲਨਾ ਸੜਨਾ ਸ਼ੁਰੂ ਨਹੀਂ ਹੋਇਆ) ਅਰਦਾਸ ਦੇ ਜ਼ਰੀਏ ਰੱਬ ਦੀ ਰਜ਼ਾ ਨੂੰ ਪ੍ਰੇਰਿਆ ਜਾਏ ਤਾਂ ਹੋ ਸਕਦਾ ਹੈ ਕਿ ਸਰੀਰ ਦੀਆਂ ਨਾੜਾਂ ਵਿਚ ਲਹੂ ਫਿਰ ਗੇੜਾ ਲਾਣਾ ਸ਼ੁਰੂ ਕਰ ਦੇਵੇ। ਪਰ ਜੇ ਸਰੀਰ ਸੜ ਕੇ ਸੁਆਹ ਹੋ ਗਿਆ ਹੋਵੇ, ਤਾਂ ਇਹ ਮੁਅਜਜ਼ਾ ਨਹੀਂ ਹੋ ਸਕਦਾ, ਕਿਉਂਕਿ ਕੁਦਰਤ ਦੇ ਸਮਿਆਨ ਖਿੰਡ ਪੁੰਡ ਗਏ ਹਨ। ਅਸੀਂ ਇਹੋ ਜਿਹੇ ਮੁਅਜ਼ਜ਼ੇ ਜਿਥੇ ਭੀ ਕਿਤਾਬਾਂ ਵਿਚ ਲਿਖੇ ਪੜ੍ਹਦੇ ਹਾਂ, ਉਥੇ ਇਹ ਨਹੀਂ ਹੋਇਆ ਕਿ ਮੁਰਦੇ ਦਾ ਸਰੀਰ ਦਫ਼ਨ ਕੀਤਾ ਗਿਆ ਹੋਵੇ ਜਾਂ ਸਾੜ ਦਿੱਤਾ ਗਿਆ ਹੋਵੇ, ਤੇ ਫੇਰ ਸੁਰਜੀਤ ਕੀਤਾ ਗਿਆ ਹੋਵੇ।

ਇਸੇ ਤਰ੍ਹਾਂ ਦਰੱਖ਼ਤਾਂ ਵਿਚ ਕੌੜੇ ਰਸ ਦੀ ਥਾਂ ਕੁਦਰਤੀ ਤੌਰ ਤੇ ਮਿੱਠਾ ਰਸ ਵਹਿਣ ਲੱਗ ਪਏ ਤਾਂ ਸੰਭਵ ਹੈ, (ਜਿਵੇਂ ਗੁਰੂ ਨਾਨਕ ਸਾਹਿਬ ਨੇ ਕੌੜੇ ਰੀਠੇ ਦੇ

੧੪੩