ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੁੱਖ ਨੂੰ ਮਿੱਠਾ ਕਰ ਦਿੱਤਾ), ਪਰ ਕਿੱਕਰ ਨਾਲ ਜਲੇਬ ਨਹੀਂ ਲੱਗ ਸਕਦੇ। ਉਹੋ ਕਿੱਕਰ ਦੀਆਂ ਫਲੀਆਂ ਕੌੜੇ ਰਸ ਦੀ ਥਾਂ ਮਿੱਠੇ ਰਸ ਵਾਲੀਆਂ ਹੋ ਸਕਦੀਆਂ ਹਨ, ਪਰ ਇਹ ਨਹੀਂ ਹੋ ਸਕਦਾ ਕਿ ਕੜਾਹੀ ਵਿਚ ਤਲੀਣ ਵਾਲੀ ਮੈਦੇ ਦੀ ਚੀਜ਼ ਰੁੱਖ ਬਿਰਖ ਦਾ ਹਿੱਸਾ ਬਣ ਜਾਵੇ। ਇਹ ਕੁਦਰਤ ਦੇ ਨੇਮ ਦੇ ਉਲਟ ਹੈ। ਅਰਥਾਤ ਰੱਬ ਦੀ ਰਜ਼ਾ ਦੇ ਵਿਰੁੱਧ ਹੈ, ਇਸ ਲਈ ਅਸੰਭਵ ਹੈ।

ਅੱਗੋਂ ਰੱਬ ਦੀ ਰੱਬ ਜਾਣੇ।

੧੪੪