ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੂਤਨੇ ਦੀ ਵੱਟ ਲੈ ਡੋਰ, ਸਪਾਹੀਆ ਵੇ!
ਛਿੱਤਰ ਬਣਾ ਲੈ ਡੋਲ, ਭੋਲਿਆ ਰਾਹੀਆ ਵੇ!

ਸੂਤਨੇ ਤੇ ਛਿੱਤਰ ਨੂੰ ਕਿਹੜੇ ਕੰਮ ਲਾ ਦੇਣ ਦੀ ਸਲਾਹ ਦੇ ਰਹੀ ਹੈ! ਇਸ ਅਣਮੇਲ ਤੋਂ ਹਾਸਾ ਬਣ ਗਿਆ ਹੈ।

ਲੋਹੜੀ ਦੇ ਗੀਤਾਂ ਵਿਚ ਵੀ ਹਾਸੇ ਦੀਆਂ ਗੱਲਾਂ ਆ ਜਾਂਦੀਆਂ ਹਨ। ਇਸ ਮੌਕੇ ਤੇ ਕੁੜੀਆਂ ਮੁੰਡੇ ਸ਼ਾਮ ਨੂੰ ਆਟਾ, ਦਾਲ, ਜਾਂ ਪੈਸੇ ਮੰਗਣ ਚੜ੍ਹਦੇ ਹਨ, ਨਾਲੇ ਮੰਗਦੇ ਹਨ, ਨਾਲੇ ਘੂਰਦੇ ਹਨ। ਦੇਰ ਕਰਨ ਵਾਲੇ ਨੂੰ ਨਿਹੋਰੇ ਤੇ ਮਿਹਣੇ ਦਿੱਤੇ ਜਾਂਦੇ ਹਨ ਜੋ ਹਾਸੇ ਵਾਲੀ ਬੋਲੀ ਵਿਚ ਹੋਣ ਕਰਕੇ ਕਿਸੇ ਨੂੰ ਨਰਾਜ਼ ਨਹੀਂ ਕਰਦੇ। ਜਿਵੇਂ:——

ਤੇਰੇ ਕੋਠੇ ਉਤੇ ਮੋਰ,
ਸਾਨੂੰ ਛੇਤੀ ਛੇਤੀ ਤੋਰ।
ਤੇਰੇ ਘਗਰੇ ਦੀ ਲੋਣ,
ਸਾਡਾ ਵਰ੍ਹੇ ਪਿਛੋਂ ਔਣ।
ਤੂੰ ਤਾਂ ਕੰਮ ਕਰਦੀਐਂ ਨੀ,
ਸਾਨੂੰ ਰਾਤ ਪੈਂਦੀ ਹੈ ਨੀ।

ਜਾਂ ਢੇਰ ਚਿਰ ਗਾਉਣ ਮਗਰੋਂ ਇਕ ਫੱਕਾ ਦਾਣੇ ਭੀ ਨਾ ਮਿਲਣ ਤਾਂ ਨਿੰਦਾ ਰਸ ਆਰੰਭ ਹੁੰਦਾ ਹੈ:

ਕੋਠੇ ਉਤੇ ਤੂੜੀ। ਤੇਰੀ ਮਾਂ ਹੋ ਗਈ ਚੂਹੜੀ
ਕੋਠੇ ਉਤੇ ਮੋਰਨੀ। ਤੇਰੀ ਮਾਂ ਹੋ ਗਈ ਚੋਰਨੀ
ਤੇਰੀ ਕੋਠੀ ਹੇਠਾਂ ਕੁੱਤਾ! ਕੋਈ ਰਹਿਜੇ ਥੋਡਾ ਸੁੱਤਾ।

ਵਿਆਹਾਂ ਉਤੇ ਜਾਂਞੀਆਂ ਨੂੰ ਰੋਟੀ ਖਾਣ ਵਾਲੇ ਸਿਠਣੀਆਂ ਸੁਣਾ ਸੁਣਾ ਕੇ ਛੇੜਿਆ ਜਾਂਦਾ ਸੀ। ਸਾਲੀਆਂ ਵਲੋਂ ਭੀ ਜੀਜੇ ਨੂੰ ਮਸ਼ਕਰੀਆਂ, ਠਠੇ-ਠਠੋਲੀਆਂ ਦੇ ਰਾਹੀਂ ਖੂਬ ਤੰਗ ਕੀਤਾ ਜਾਂਦਾ ਸੀ ਅਤੇ ਜੀਜੇ ਦੇ ਪਿਉ ਨੂੰ ਵੀ ਦੂਰੋਂ-ਦੂਰੋਂ ਸਿਠਾਂ ਸੁਣਾ ਕੇ ਹਸਾਇਆ ਜਾਂਦਾ ਸੀ.

ਬਾਰਾਂ ਮਹੀਨੇ ਸੁਨਿਆਰਾ ਬਿਠਾਇਆ।
ਚਾਂਦੀ ਦੇ ਗਹਿਣਿਆਂ ਤੇ ਸੋਨਾ ਚੜ੍ਹਾਇਆ।
ਪਿਤਲ ਹੀ ਪਾਵੋ ਆ ਸਹੀ।

੨੧