ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਥਾਲ' ਰਾਹੀਂ ਭੀ ਸਿਠਣੀਆਂ ਦਿਤੀਆਂ ਜਾਂਦੀਆਂ ਸਨ:

ਚੌਧਰੀਆਂ ਦੀ ਜੰਞ ਆਈ, ਨਾਲ ਆਇਆ ਬਿੱਲਾ।
ਬਿੱਲੇ ਦੀ ਮੈਂ ਟੋਪੀ ਸੀਤੀ, ਚੱਪੇ ਚੱਪੇ ਤਿੱਲਾ।
ਨੀ ਲਾਹੌਰ ਸ਼ਹਿਰ ਬਿੱਲਾ, ਨੀ ਪਸ਼ੋਰ ਸ਼ਹਿਰ ਬਿੱਲਾ।
ਬਿੱਲੇ ਦੇ ਸਿਰ 'ਚ ਠੋਕਿਆ ਕਿੱਲਾ।
ਆਲ ਮਾਲ ਹੋਇਆ ਥਾਲ।

ਥਾਲ ਰਾਹੀਂ ਹੋਰਨਾਂ ਨਾਲ ਮਸ਼ਕਰੀ ਕੀਤੀ ਜਾਂਦੀ ਸੀ:

ਨਿਨਾਣੇ ਨੀ ਨਿਨਾਣੇ! ਤੇਰੇ ਭੇਡ ਜਿੱਨੇ ਆਨੇ।
ਨੀ ਬਘਿਆੜ ਜਿੱਡਾ ਮੂੰਹ, ਨੀ ਤੂੰ ਕਿਸ ਚੰਦਰੇ ਦੀ ਨੂੰਹ?
ਆਲ ਮਾਲ ਹੋਇਆ ਥਾਲ।

ਕਈ ਹੋਰ ਤਰ੍ਹਾਂ ਭੀ ਸਾਂਗਾਂ ਲਾਉਂਦੇ ਸੁਣੀਂਦੇ ਹਨ:

ਸਿਰ ਸੋਹੇ ਦਸਤਾਰ ਕਿ ਪਿੰਨਾਂ ਵਾਣ ਦਾ!
ਤੇੜ ਪਈ ਸਲਵਾਰ ਕਿ ਬੁੱਗ ਸਤਾਰ ਦਾ!
ਢਿਡ ਮੜੋਲੇ ਹਾਰ ਕਿ ਮਟਕਾ ਪੋਚਿਆ!
ਵੇਖੋ ਮੇਰਾ ਯਾਰ ਕਿ ਬਣਿਆ ਸਾਂਗ ਹੈ!

ਪੰਜਾਬ ਵਿਚ ਮਨੁੱਖਾਂ, ਬਾਦਰੀਆਂ, ਪਿੰਡ ਤੇ ਇਲਾਕਿਆਂ ਦੇ ਔਗੁਣ ਦਸਣ ਵਾਲੇ ਗੀਤ ਵੀ ਪ੍ਰਚੱਲਤ ਹਨ, ਜਿਨ੍ਹਾਂ ਨੂੰ ਸਿੱਠਾਂ ਕਹਿੰਦੇ ਹਨ, ਜਿਵੇਂ ਇਕ ਪਹਾੜ ਉਤੇ ਵਸਦੇ ਪਿੰਡ ਵਿਆਹੀ ਹੋਈ ਕੁੜੀ ਨੇ ਆਪਣੇ ਸਹੁਰੇ ਪਿੰਡ ਦੀ ਸਿੱਠ ਇਉਂ ਜੋੜੀ ਹੈ:

ਨਾ ਦੇਈਂ ਬਾਬਲ ‘ਢੱਲੇ'। ਸਿਰ ਪੀੜ ਕਲੇਜਾ ਹੱਲੇ।
ਬਾਹਵਾਂ ਰਹੀਆਂ ਚੱਕੀ। ਤੇ ਲੱਤਾਂ ਰਹੀਆਂ ਢੱਕੀ!
ਦੋ ਨੈਣ ਵੰਞਾਏ ਰੋ ਰੋ। ਸਿਰ ਖੁੱਥਾ ਪਾਣੀ ਢੋ ਢੋ।

ਇਸੇ ਤਰ੍ਹਾਂ ਜੱਟਾਂ, ਕਿਰਾੜਾਂ, ਆਦਿ ਦੀਆਂ ਸੁਭਾਵਕ ਕਮਜ਼ੋਰੀਆਂ ਬਾਬਤ ਅਖਾਣ ਬਣੇ ਮਿਲਦੇ ਹਨ, ਜਿਵੇਂ:——

ਬੰਨ੍ਹੇ ਜੱਟ ਨਾ ਛੇੜੀਏ, ਤੇ ਹੱਟੀ ਤੇ ਕਿਰਾੜ।
ਬੇੜੀ ਮਲਾਹ ਨਾ ਛੇੜੀਏ, ਮਤਾਂ ਭੰਨਿ ਦੇਇ ਬੁਥਾੜ।

ਗਿੱਧੇ ਵਿਚ ਵੀ ਲੋਕੀਂ ਆਪਣੇ ਪਿੰਡਾਂ ਦੀ ਰਹਿਣੀ ਬਹਿਣੀ ਉਤੇ ਨਜ਼ਰ ਮਾਰਦੇ ਅਤੇ ਦਿਲ ਦੇ ਹੁਲਾਰੇ ਜ਼ਾਹਿਰ ਕਰਦੇ ਹਨ। ਨਵੇਂ ਜ਼ਮਾਨੇ ਦੀ ਰੌਸ਼ਨੀ

੨੨