ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੇਤੀ ਛੇਤੀ ਤੌਰ ਯੱਕੇ ਨੂੰ——
ਮੈਂ ਯਾਰ ਦੀ ਤਰੀਕੀਂ ਜਾਣਾ।
.........
ਕਾਲ੍ਹੀ ਏਂ ਤਾਂ ਰੇਲ ਚੜ੍ਹ ਜਾ——
ਮੇਰੇ ਯੱਕੇ ਨੇ ਮਟਕ ਨਾਲ ਤੁਰਨਾ।
...

ਜ਼ਬਾਨੀ ਮੁਖੌਲਾਂ ਦਾ ਜ਼ਿਕਰ ਕਰ ਕੇ ਹੁਣ ਆਓ ਪੰਜਾਬੀ ਸਾਹਿੱਤ ਵਿਚ ਹਾਸ-ਰਸ ਨੂੰ ਲੈਂਦੇ ਹਾਂ।

ਸਿੱਖ ਗੁਰੂਆਂ ਵਿਚ ਚੋਖਾ ਰਾਸ-ਰਸ ਸੀ। ਇਸਦੇ ਨਮੂਨੇ ਅਗਲੇ ਕਾਂਡ ਵਿਚ ਦੇਖ ਲੈਣੇ। ਇਨ੍ਹਾਂ ਤੋਂ ਇਲਾਵਾ ਸੁਥਰੇ ਅਤੇ ਜਲ੍ਹਣ ਜੱਟ ਵਰਗੇ ਕਈ ਮੌਜੀ ਭਗਤ ਹੋਏ ਹਨ ਜੋ ਗੱਲਾਂ ਮਖੌਲ ਵਾਲੀਆਂ ਪਰ ਸਦਾ ਟਿਕਾਣੇ ਦੀਆਂ ਕਰਦੇ ਸਨ:

‘ਸੁਥਰਾ ਚਾਲੀ ਸੇਰੀ ਕਹਿੰਦਾ ਹਾਸੇ ਵਿਚ ਲਪੇਟੀ।'
'ਜਲ੍ਹਿਆ! ਰੱਬ ਦਾ ਕੀ ਪਾਉਣਾ,
ਐਧਰੋਂ ਪੁੱਟਣਾ ਤੇ ਔਧਰ ਲਾਉਣਾ।'
'ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ।
ਬੁਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਹਿਆ।'

ਇਨ੍ਹਾਂ ਤੋਂ ਇਲਾਵਾ ਦਮੋਦਰ, ਵਾਰਸ ਸ਼ਾਹ ਆਦਿ ਲਿਖਾਰੀ ਆਪਣੀ ਰਚਨਾ ਵਿਚ ਇਕ ਥਾਈਂ ਹਾਸੇ ਦੀਆਂ ਗੱਲਾਂ ਲਿਖਦੇ ਹਨ। ਦਮੋਦਰ ਵਿਚ ਉਹ ਮੌਜੀ ਤੇ ਖੁਲ੍ਹੀ ਤਬੀਅਤ ਨਹੀਂ ਜੋ ਵਾਰਸ ਸ਼ਾਹ ਦੀ ਸੀ। ਦਮੋਦਰ ਨੇ ਹੀਰ ਦਾ ਕਿੱਸਾ ਉਸ ਵੇਲੇ ਲਿਖਿਆ ਜਦੋਂ ਪੰਜਾਬੀ ਬੋਲੀ ਅਜੇ ਬਹੁਤ ਉੱਨਤੀ ਨਹੀਂ ਸੀ ਕਰ ਚੁਕੀ। ਫੇਰ ਵੀ ਉਸ ਦੀ ਰਚਨਾ ਵਿਚ ਇਕੜ ਦੁਕੜ ਤੁਕਾਂ ਬਹੁਤ ਸਵਾਦੀ ਮਿਲਦੀਆਂ ਹਨ, ਜਿਵੇਂ——

'ਅੱਧਾ ਧੜ ਹੰਨੇ ਵਿਚ ਫਾਬਾ, ਅੱਧਾ ਚੱਠਾ ਧਰਤੀ।
ਆਖ ਦਮੋਦਰ ਕੀਕਣ ਦਿਸੇ, ਜਿਉਂ ਧੋਬੀ ਸੁਥਣ ਘੱਤੀ!'

੨੪