ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਇਕ ਦਿਨ ਭਾਈਏ ਨੇ ਕਾਣੀ ਜਹੀ ਮੱਝ ਬੂਰੀ,
ਮੁੱਲ ਲੈ ਆਂਦੀ ਕਰਜ਼ਾ ਚਾ ਕੇ ਤੇ।
ਅੱਗੇ ਸਿੰਙ ਮਾਰੇ, ਪਿੱਛੋਂ ਲੱਤ ਮਾਰੇ,
ਦੁੱਧ ਚੋਈਏ ਪਰ ਪਾਸੇ ਭੰਨਾ ਕੇ ਤੇ।
ਚਾਰ ਸੇਰ ਤੋਂ ਦੁੱਧ ਨਾ ਵਧ ਦੇਂਦੀ,
ਛੇ ਸੇਰ ਪੂਰਾ ਵੰਡਾ ਖਾ ਕੇ ਤੇ।
.........
ਬੂੜੀ ਖੋਤੀ ਦੀ ਦਸ ਤੂੰ ਚਾਲੇ ਕੀ ਏ,
ਅਰਬੀ ਸੋਹਣੇ ਘੋੜੇ ਜਹੇ ਦੀ ਦੌੜ ਅੱਗੇ।
ਤੇਰੀ ਫੱਟੀ ਹੋਈ ਪੱਗ ਦੀ ਸ਼ਾਨ ਕੀ ਏ,
ਮੇਰੇ ਥਾਨ ਦੇ ਬੱਧੇ ਪਗੌੜ ਅੱਗੇ?'

ਆਓ ਹੁਣ ਬੋਲੀ ਵਿਚ ਹਾਸਾ ਲਿਆਉਣ ਦੇ ਕੁਝ ਕੁ ਢੰਗਾਂ ਦੀ ਫੋਲਾ-ਫਾਲੀ ਕਰੀਏ।

(੧)ਅਜੋੜਵੇਂ ਲਫ਼ਜ਼ ਇਕੱਠੇ ਕਰਨੇ: ਜਿਵੇਂ——'ਕਿਸੇ ਖੇਤੀ ਵਾਹ ਖਾਧੀ, ਕਿਸੇ ਪੋਥੀ ਵਾਹ ਖਾਧੀ।’ ਏਥੇ ‘ਖੇਤੀ ਵਾਹੁਣਾ' ਤਾਂ ਸਾਧਾਰਨ ਗੱਲ ਸੀ; ਪਰ ਜਦੋਂ 'ਪੋਥੀ ਵਾਹੁਣ' ਦਾ ਖਿਆਲ ਆਇਆ ਤਾਂ ਇਕ ਨਵਾਂ ਚਮਤਕਾਰ' ਪੈਦਾ ਹੋ ਗਿਆ। ਇਸੇ ਤਰ੍ਹਾਂ ਲਓ: 'ਮਿੱਠਾ ਮਹੁਰਾ’ ਨਮਾਜ਼ੀ ਕਾਫ਼ਰਾਂ ਦਾ ਖੂਨ ਸ਼ਹੀਦਾਂ ਤੇ ਟਪਕਦਾ ਹੈ, ਸੜਕਾਂ ਚੋਂ ਪਾਈਆਂ' ‘ਛੰਦ ਬਹਿ ਕੇ ਆਈਏ, ਆਈਏ ਆਈਏ, ਨਾ ਆਈਏ ਤਾਂ ਨਾ ਹੀ ਆਈਏ’, ‘ਵਾਹ ਬਈ ਵਾਹ! ਰੋਟੀਆਂ ਨੇ ਕਿ ਗਾਗਰਾਂ ਨੇ', 'ਸ੍ਰੀ ਮਤੀ ਗੋਭੀ ਜੀ ਦੇ ਚੀਰ ਹਰਨ ਕੀਤੇ', 'ਪਾਂਡੇ ਤੁਮਰੀ ਗਾਇਤ੍ਰੀ ਲੋਧੈ ਕਾ ਖੇਤੁ ਖਾਤੀ ਥੀ, ਲੈ ਕਰਿ ਠੇਂਗਾ ਟੰਗਰੀ ਤੋਰੀ ਲਾਗਤ ਲਾਗਤ ਜਾਤੀ ਥੀ’, ‘ਨੂਰ ਘਟਾ ਬੰਨ੍ਹ ਕੇ ਆਇਆ ਹੈ ਦੁਸ਼ਮਣ ਦਾ ਸਿਰ ਦੁਖਦਾ ਹੈ', 'ਸੁਖ ਨਾਲ ਲੱਤਾਂ ਭੰਨ ਆਏ', 'ਰਲ ਮਿਲੋ ਖਾਂ ਸਹੇਲੀਉ ਨੀ, ਲੰਝੇ ਦੁਗਲ ਦੀ ਪੈਜ ਸਵਾਰੀਏ ਨੀ', 'ਸਾਰੀ ਹਕੀਕਤ ਇੰਨ ਬਿੰਨ ਸੋਲ੍ਹਾਂ ਆਨੇ ਤੋਲਵੀਂ, ਚਾਲੀ ਸੇਰੀ ਗੇਣਵੀਂ ਤੇ ਅਲਫ਼ ਤੇ ਜ਼ੈੱਡ, ਏ ਤੋਂ ੜਾੜੇ ਅਤੇ ਊੜੇ ਤੋਂ ਯੇ ਤਕ ਸੁਣਾ ਦਿੱਤੀ', 'ਚਿੜੀਆਂ ਦਾ ਦੁੱਧ’, ‘ਸੰਗਤਰੇ ਦੀ ਵੇਲ’, ‘ਕਣਕ ਦਾ

੨੭