ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕਈ ਵੇਰ ਲਫਜ਼ ਦੇ ਇਕ ਭਾਵ ਨੂੰ ਸਾਹਮਣੇ ਲਿਆ ਜਾਂਦਾ ਹੈ, ਪਰ ਉਸ ਦੂਜੇ ਭਾਵ ਵਲ ਗੁਝਾ ਇਸ਼ਾਰਾ ਹੁੰਦਾ ਹੈ ਜੋ ਇਕ ਨਵਾਂ ਚਮਤਕਾਰ ਪੈਦਾ ਕਰ ਦਿੰਦਾ ਹੈ। ਜਿਵੇਂ———
'ਮੋਟਰ ਦਾ ਤੇਲ ਵੀ ਮਸੇਂ ਬਨਾਰਸ ਮੁੜ ਪਹੁੰਚਣ ਜੋਗਾ ਰਹਿ ਗਿਆ ਸੀ ਤੇ ਅੱਗੇ ਭੀ ਕਈ ਰਾਹ ਨਹੀਂ ਸੀ। ਤਾਂ ਤੇ ਸਿਧ ਹੋਇਆ ਕਿ ਕਾਂਸ਼ੀ ਜੀ ਪੁੱਜੇ ਬਗੈਰ 'ਗਤੀ' ਹੋਣੀ ਮੁਸ਼ਕਲ ਹੈ।'

‘ਸੁਥਰਾ ਹਸਿਆ। ਜਾਤ-ਜੂਤ ਤੋਂ ਸੌ ਸੋ ਕੋਹਾਂ ਨਸਿਆ’


(ਬਾਦਸ਼ਾਹੀਆਂ)
ਇਥੇ ‘ਜੂਤ' ਦੋ ਤਰ੍ਹਾਂ ਨਾਲ ਵਰਤਿਆ ਗਿਆ ਹੈ, ਇਕ ਤਾਂ ਮੁਹਮਲ ਕਰਕੇ ਜਿਵੇਂ ਕਹੀਦਾ, ਮੈਂ ਮਤ ਸ਼ਤ ਕੋਈ ਨਹੀਂ ਦਿੰਦਾ, 'ਤੂੰ ਖ਼ਬਰ ਅਤਰ ਲੈਣ ਨਹੀਂ ਆਇਆ। ਦੂਜਾ ਅਰਥ 'ਜੁਤੀ' ਨੂੰ ਵਡਿਆ ਕੇ ‘ਜੂਤ’ ਕਹੀਦਾ ਹੈ।

੨੯