ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



"ਝੁੰਡੀ ਪਾਇ ਬਹਨਿ ਨਿਤ ਮਰਣੈ ਦੜਿ ਦੀਬਾਣਿ ਨ ਜਾਹੀ।
ਲਈ ਕਾਸੇ ਹਥੀ ਫੁੰਮਣ ਅਗੋ-ਪਿਛੀ ਜਾਹੀ।"

ਤਾਂ ਉਨ੍ਹਾਂ ਨੂੰ ਬੜਾ ਹਾਸਾ ਆਉਂਦਾ ਸੀ। ਇਹੋ ਜਿਹੇ ‘ਦਾਨਹੁ ਤੇ ਇਸਨਾਨਹੁ ਵੰਜੇ' ਹੋਏ ਕੁਚੀਲ ਲੋਕਾਂ ਨੂੰ ਪਹਿਲਾਂ ਤਾਂ ਪਾਣੀ ਜਿਹੀ ਲਾਭਵੰਦੀ ਚੀਜ਼ ਤੋਂ ਨਾ ਸੰਗਣ ਦੀ ਸਿਖਿਆ ਦਿੰਦੇ ਹਨ, ਪਰ ਜਦ ਦੇਖਦੇ ਹਨ ਕਿ ਬੱਝੀ ਹੋਈ ਰਸਮ ਦੇ ਗੁਲਾਮ ਕਦੋਂ ਬਣੀ ਹੋਈ ਖੋ ਨੂੰ ਛਡਦੇ ਹਨ ਤਾਂ ਹਸ ਕੇ ਉਨ੍ਹਾਂ ਨੂੰ ਇਉਂ ਕਹਿ ਕੇ ਛੱਡ ਦਿੰਦੇ ਹਨ:

"ਜੇ ਸਿਰ ਖੁਥੇ ਨਾਵਨਿ ਨਾਹੀ ਤਾਂ ਸਤਿ ਚਟੋ ਸਿਰਿ ਛਾਈ।"

ਵਾਰ ਮਾਝ ਦੀ ੨੬ਵੀਂ ਪਉੜੀ ਦਾ ਇਹ ਸਾਰਾ ਸਲੋਕ ਪੜ੍ਹਨ ਜੋਗਾ ਹੈ।

ਗੁਰੂ ਅਰਜਨ ਦੇਵ ਜੀ ਨੂੰ ਭੀ ਹਾਸ-ਰਸ ਦੀ ਕਦਰ ਮਾਲੂਮ ਸੀ, ਇਸੇ ਲਈ ਜਦ ਉਹ ਸੀ ਗੁਰੂ ਗ੍ਰੰਥ ਸਾਹਿਬ ਵਿਚ ਹਿੰਦ ਦੇ ਵੱਖੋ-ਵੱਖ ਇਲਾਕਿਆਂ ਦੀ ਬਾਣੀ ਚੜ੍ਹਾਉਣ ਲਗੇ, ਤਾਂ ਹਾਸੇ ਵਾਲੇ ਸ਼ਬਦ ਭੀ ਚੁਣ ਕੇ ਚੜ੍ਹਾਏ। ਜਿਵੇਂ ਧੰਨਾ ਜੀ ਹਰੀ ਅੱਗੇ ਅਰਦਾਸ ਕਰਨ ਲਗਿਆਂ ਘਰ ਦੀਆਂ ਸਾਰੀਆਂ ਲੋੜੀਂਦੀਆਂ ਵਸਤਾਂ ਬੜੇ ਮਜ਼ੇ ਨਾਲ ਮੰਗਦੇ ਹਨ:

ਦਾਲ ਸੀਧਾ ਮਾਗਉ ਘੀਉ! ਹਮਰਾ ਖੁਸ਼ੀ ਕਰੇ ਨਿਤ ਜੀਉ।
ਪਨ੍ਹੀਆ (ਜੁੱਤਾ) ਛਾਦਨੁ (ਕਪੜਾ) ਨੀਕਾ (ਚੰਗਾ ਸੋਹਣਾ)।
ਅਨਾਜੁ ਮੰਗੁਉ ਸਤ ਸੀ ਕਾ।੧। ਗਊ ਭੈਸ ਮੰਗਉ ਲਾਵੇਰੀ।
ਇਕ ਤਾਜਨਿ (ਘੋੜੀ) ਤੁਰੀ ਚਗੇਰੀ। ਘਰ ਕੀ ਗੀਹਨਿ,
(ਔਰਤ) ਚੰਗੀ। ਜਨੁ ਧੰਨਾ ਲੇਵੇ ਮੰਗੀ ।੨।

ਕਬੀਰ ਜੀ ਭੀ ਭਗਤੀ ਦੀ ਲਹਿਰ ਵਿਚ ਆ ਕੇ ਇਹੋ ਜਹੀਆਂ ਮੰਗਾਂ ਆਪਣੇ ਸੱਕੇ ਨਜ਼ਦੀਕ ਰੱਬ ਅੱਗੇ ਰੱਖਦੇ ਹਨ ਅਤੇ ਉਹਨੂੰ ਨੋਟਸ ਦਿੰਦੇ ਹਨ ਕਿ ਜੇ ਸਾਡੀ ਗੱਲ ਨਹੀਊਂ ਮੰਨਣੀ ਤਾਂ ਅਹਿ ਲਓ ਆਪਣੀ ਮਾਲਾ; ਅਸੀਂ ਮੁਫ਼ਤ ਨਹੀਂ ਫੇਰ ਸਕਦੇ।

ਭੂਖੇ ਭਗਤਿ ਨ ਕੀਜੈ। ਯਹ ਮਾਲਾ ਅਪਨੀ ਲੀਜੈ ।੧। ਮਾਧੋ ਕੈਸੀ ਬਨੈ ਤੁਮ ਸੰਗੇ। ਆਪਿ ਨ ਦੇਹੁ ਤ ਲੇਵਉ ਮੰਗੇ । ਰਹਾਉ । ਦੁਇ ਸੇਰ ਮਾਂਗਉ ਚੂਨਾ (ਆਟਾ)। ਪਾਉ ਘੀਉ ਸੰਗਿ ਲੂਨਾ। ਅਧ ਸੇਰੁ ਮਾਂਗਉ ਦਾਲੇ। ਮੋਕਉ ਦੋਨਉ ਵਖਤ ਜਵਾਲੇ ।੨। ਖਾਟ ਮਾਂਗਉ ਚਉਪਾਈ (ਚੋਹਾਂ ਪਾਵਿਆਂ ਵਾਲੀ

੩੫